breaking newscovid-19Latest NewsPunjabਖ਼ਬਰਾਂ
ਅੰਮ੍ਰਿਤਸਰ ‘ਚ ਮਿਲੇ ਕੋਰੋਨਾ ਦੇ 164 ਪੌਜ਼ੀਟਿਵ ਕੇਸ, 7 ਨੇ ਹਾਰੀ ਜੰਗ

ਅੰਮ੍ਰਿਤਸਰ : ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੌਰਾਨ ਅੱਜ ਜਿਲ੍ਹੇ ‘ਚ ਕੋਰੋਨਾ ਸੰਕਰਮਣ ਦੇ 164 ਪੌਜ਼ੀਟਿਵ ਕੇਸ ਮਿਲੇ ਹਨ। ਇਸ ਤਰ੍ਹਾਂ ਜਿਲ੍ਹੇ ‘ਚ ਹੁਣ ਤੱਕ ਕੋਰੋਨਾ ਸੰਕਰਮਣ ਦੇ 44702 ਪੌਜ਼ੀਟਿਵ ਕੇਸ ਮਿਲ ਚੁੱਕੇ ਹਨ, ਜਦੋਂ ਕਿ ਅੱਜ ਕੋਰੋਨਾ ਦੇ 240 ਕੇਸ ਰਿਕਵਰਡ ਕੀਤੇ ਗਏ ਹਨ, ਜਦੋਂ ਕਿ ਹੁਣ ਤੱਕ ਜਿਲ੍ਹੇ ‘ਚ ਕੋਰੋਨਾ ਸੰਕਰਮਣ ਦੇ 40034 ਕੇਸ ਰਿਕਵਰਡ ਕੀਤੇ ਜਾ ਚੁੱਕੇ ਹਨ।
ਇਸ ਦੌਰਾਨ ਅੱਜ ਕੋਰੋਨਾ ਦੇ 3211 ਐਕਟਿਵ ਕੇਸ ਸਾਹਮਣੇ ਆਏ ਹਨ। ਜਿਲ੍ਹੇ ‘ਚ ਕੋਰੋਨਾ ਨਾਲ 7 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਜਿਲ੍ਹੇ ‘ਚ ਕੋਰੋਨਾ ਸੰਕਰਮਣ ਨਾਲ 1457 ਲੋਕ ਆਪਣੀ ਜਾਨ ਗਵਾ ਚੁੱਕੇ ਹਨ।