ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਪੋਤੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ!ਦੇਖੋ ਕੀ ਹੈ ਪੂਰਾ ਮਾਮਲਾ?
ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਪੋਤੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ!ਦੇਖੋ ਕੀ ਹੈ ਪੂਰਾ ਮਾਮਲਾ?
ਮਾਨਸਾ:-ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਨਾਲ ਜੁੜੀ ਹੋਈ ਹੈ।ਦੱਸ ਦਈਏ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਪੋਤੇ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਦਰਅਸਲ ਸਰਕਾਰ ਦੇ 6 ਵਜੇ ਤੋਂ ਬਾਅਦ ਦੇ ਕਰਫਿਊ ਦੇ ਐਲਾਨ ਤੋਂ ਬਾਅਦ ਮਾਨਸਾ ਦਾ ਇੱਕ ਸ਼ਰਾਬ ਦਾ ਠੇਕਾ ਖੁੱਲ੍ਹਾ ਸੀ ਜਿਸਨੂੰ ਦੇਖ ਰੁਲਦੂ ਸਿੰਘ ਦੇ ਪੋਤੇ ਨੇ ਆਪਣੀ ਸਾਥੀਆਂ ਸਮੇਤ ਉਸ ਠੇਕੇ ਅੱਗੇ ਧਰਨਾ ਲਗਾ ਦਿੱਤਾ ਅਤੇ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ।ਇਸ ਗੱਲ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੁਲਿਸ ਨੇ ਦੇਖਿਆ ਕਿ ਕੁੱਝ ਲੋਕ ਬਿਨ੍ਹਾਂ ਮਾਸਕ ਪਾਏ ਠੇਕੇ ਅੱਗੇ ਧਰਨਾ ਲਾਈ ਬੈਠੇ ਹਨ।ਪੁਲਿਸ ਨੇ ਰੁਲਦੂ ਸਿੰਘ ਮਾਨਸਾ ਦੇ ਪੋਤੇ ਨੂੰ ਮਾਸਕ ਪਾਉਣ ਲਈ ਕਿਹਾ ਪਰ ਰੁਲਦੂ ਸਿੰਘ ਮਾਨਸਾ ਦੇ ਪੋਤੇ ਨੇ ਮਾਸਕ ਪਾਉਣ ਤੋਂ ਇਨਕਾਰ ਕਰ ਦਿੱਤਾ।ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਕਰ ਬਹਿਸ ਹੋਈ।ਪੁਲਿਸ ਨੇ ਕੋਰੋਨਾ ਗਾਈਡਲਾਜ਼ੀਨ ਦੀ ਉਲੰਘਣਾ ਕਰਨ ਦੇ ਅਪਰਾਧ ‘ਚ ਰੁਲਦੂ ਸਿੰਘ ਮਾਨਸਾ ਦੇ ਪੋਤੇ ਨੂੰ ਗ੍ਰਿਫਤਾਰ ਕਰ ਲਿਆ।ਹਾਲਾਂਕਿ ਪੁੁਲਿਸ ਵੱਲੋਂ ਉਸਦਾ ਮਾਸਕ ਨਾ ਪਾਉਣ ਦਾ ਚਲਾਨ ਕੱਟੇ ਜਾਣ ਤੋਂ ਬਾਅਦ ਉਸਨੂੰ ਰਿਹਾਅ ਵੀ ਕਰ ਦਿੱਤਾ ਗਿਆ





