ChandigarhLatest NewsPunjabਖ਼ਬਰਾਂ
ਆਮ ਆਦਮੀ ਪਾਰਟੀ ਦਾ ਬੈਂਸ ਭਰਾਵਾਂ ਨੂੰ ਵੱਡਾ ਝਟਕਾ | Aap | Lok Insaf Party

ਚੰਡੀਗੜ੍ਹ 17 ਅਗਸਤ 2020
ਆਮ ਆਦਮੀ ਪਾਰਟੀ ਨੂੰ ਅੱਜ ਓਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਹਲਕਾ ਅਮਰਗੜ੍ਹ ਤੋਂ ਉੱਘੀ ਸਿਆਸੀ ਸ਼ਖ਼ਸੀਅਤ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਸਾਥੀਆਂ ਸਣੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ‘ਆਪ’ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਗੱਜਣਮਾਜਰਾ ਨੂੰ ਜੀ ਆਇਆਂ ਆਖਿਆ।
ਜ਼ਿਕਰਯੋਗ ਹੈ ਕਿ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਅਮਰਗੜ੍ਹ ਤੋਂ ਸਾਂਝੇ ਫ਼ਰੰਟ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਜਿਸ ‘ਚ ਗੱਜਣਮਾਜਰਾ ਨੂੰ ਕਰੀਬ 36 ਹਜ਼ਾਰ ਵੋਟਾਂ ਪਈਆਂ ਸਨ। ਪ੍ਰੋ. ਜਸਵੰਤ ਸਿੰਘ ਨੇ ਲੋਕ ਇਨਸਾਫ਼ ਪਾਰਟੀ ਦੇ ਸਕੱਤਰ ਜਨਰਲ ਦੇ ਅਹੁਦੇ ਤੋਂ ਵੀ ਅਸਤੀਫ਼ਾ ਦਿੱਤਾ ਸੀ। ਉਹ ਲੋਕ ਇਨਸਾਫ਼ ਪਾਰਟੀ ਦੇ ਹਲਕਾ ਅਮਰਗੜ੍ਹ ਦੇ ਇੰਚਾਰਜ ਵੀ ਸਨ।




