Amritsarbreaking newsLatest NewsPunjabਖ਼ਬਰਾਂ
ਪੁਲਿਸ ਮੁਲਾਜ਼ਮ ਦੀ ਆਪਣੀ ਹੀ ਰਿਵਾਲਵਰ ‘ਚੋਂ ਚੱਲੀ ਗੋਲੀ,ਹੋਈ ਮੌਤ

ਅੰਮ੍ਰਿਤਸਰ: ਆਪਣੇ ਹੀ ਰਿਵਾਲਵਰ ਤੋਂ ਫਾਇਰਿੰਗ ਕਾਰਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦੀਆਂ ਖਬਰਾਂ ਆਈਆਂ ਹਨ। ਦੇਰ ਰਾਤ ਇਕ ਮੁਲਾਜ਼ਮ ਕਾਬਲ ਸਿੰਘ ਆਪਣੀ ਡਿਊਟੀ ਕਰਦੇ ਸਮੇਂ ਮਾਲ ਮੰਡੀ ਬੱਸ ਟਰਮੀਨਲ ਦੇ ਉਪਰ ਆਪਣੇ ਕਮਰੇ ਵਿਚ ਗਿਆ ਅਤੇ ਉਥੇ ਖਾਣ ਜਾ ਰਿਹਾ ਸੀ ਕਿ ਉਸ ਦੀ ਸਰਵਿਸ ਰਿਵਾਲਵਰ ਨੇ ਫਾਇਰ ਕਰ ਦਿੱਤਾ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਬਲ ਸਿੰਘ ਏ ਏਸਾਈ ਸੀ ਅਤੇ ਮੋਟਰਸਾਈਕਲ ਪੀਸੀਆਰ ਵਿੱਚ ਤਾਇਨਾਤ ਸੀ।ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।




