ਕੋਰੋਨਾ ਮਹਾਂਮਾਰੀ ਦੇ ਕਾਰਨ CM ਕੇਜਰੀਵਾਲ ਨੇ ਲਿਆ ਸਖਤ ਫੈਸਲਾ,31 ਮਈ ਤੱਕ ਤਾਲਾਬੰਦੀ ਦਾ ਕੀਤਾ ਐਲਾਨ

ਕੋਰੋਨਾ ਮਹਾਂਮਾਰੀ ਦੇ ਕਾਰਨ ਕੇਜਰੀਵਾਲ ਸਰਕਾਰ ਨੇ ਇੱਕ ਵਾਰ ਫਿਰ ਲਾਕਡਾਊਨ ਵਧਾਉਣ ਦਾ ਫੈਸਲਾ ਕਰ ਲਿਆ ਹੈ।ਦੱਸ ਦਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 5ਵੀਂ ਵਾਰ ਰਾਜਧਾਨੀ ‘ਚ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ।ਆਖਰੀ ਵਾਰ 19 ਮਈ ਨੂੰ CM ਕੇਜਰੀਵਾਲ ਵੱਲੋ ਲਾਕਡਾਊਨ ਵਧਾਇਆ ਗਿਆ ਸੀ ਤੇ ਅੱਜ ਇੱਕ ਵਾਰ ਫਿਰ ਮੁੱਖ ਮੰਤਰੀ ਕੇਜਰੀਵਾਲ ਨੇ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ।ਦੱਸ ਦਈਏ ਕਿ ਦਿੱਲੀ ‘ਚ ਹੁਣ 31 ਮਈ ਸਵੇਰੇ 5 ਵਜੇ ਤੱਕ ਲਾਕਡਾਊਨ ਰਹੇਗਾ
CM ਕੇਜਰੀਵਾਲ ਨੇ ਕਿਹਾ ਕਿ ‘ਲਾਕਡਾਊਨ ਲਗਾਉਣ ਦੀ ਰਾਇ ਮੈਂ ਲੋਕਾਂ ਤੋਂ ਹੀ ਲਈ ਸੀ ਅਤੇ ਲਾਕਡਾਊਨ ਦੀ ਮਿਆਦ ਵੀ ਲੋਕਾਂ ਵੀ ਮਨਜ਼ੂਰੀ ਨਾਲ ਹੀ ਵਧਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਹੁਣ ਲਾਕਡਾਊਨ ਹਟਾ ਦਿੱਤਾ ਗਿਆ ਤਾਂ ਪਿਛਲੇ ਇੱਕ ਮਹੀਨੇ ਦੀ ਮਿਹਨਤ ਖਰਾਬ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਲਾਕਡਾਊਨ ਤੋਂ ਪਹਿਲਾਂ ਕੋਰੋਨਾ ਸਕਾਰਾਤਮਕ ਦੀ ਦਰ 36% ਸੀ ਜੋ ਕਿ ਹੁਣ ਸਰਫ 2.5% ਰਹਿ ਗਈ ਹੈ’।ਨਾਲ ਹੀ ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਇੱਕ ਖੁਸ਼ਖਬਰੀ ਵੀ ਦਿੱਤੀ ਕਿ ‘ਜੇਕਰ ਸਭ ਕੁੱਝ ਠੀਕ ਰਿਹਾ ਤਾਂ 31 ਮਈ ਤੱਕ ਰਾਜਧਾਨੀ ਦੇ ਵਿੱਚ ਅਨਲੋਕਿੰਗ ਦੀ ਪ੍ਰੀਕਿਰਿਆ ਵੀ ਸ਼ੁਰੂ ਹੋ ਜਾਵੇਗੀ