ਨਵਜੋਤ ਸਿੱਧੂ ਨੇ ਕੈਪਟਨ `ਤੇ ਬੋਲਿਆ ਹਮਲਾ!

ਪੰਜਾਬ ਕਾਂਗਰਸ ‘ਚ ਛਿੜੇ ਕਲੇਸ਼ ਵਿਚਾਲੇ ਇੱਕ ਵਾਰ ਫਿਰ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਕੈਪਟਨ ‘ਤੇ ‘ਟਵੀਟ-ਵਾਰ’ ਕੀਤਾ ਹੈ।ਦੱਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ।ਨਵਜੋਤ ਸਿੱਧੂ ਆਏ ਦਿਨ ਟਵੀਟ ਕਰਕੇ ਕੈਪਟਨ ‘ਤੇ ਹਮਲਾ ਬੋਲਦੇ ਰਹਿੰਦੇ ਹਨ ਅਤੇ ਅੱਜ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੈਪਟਨ ‘ਤੇ ਨਿਸ਼ਾਨੇ ਸਾਧੇ ਗਏ ਹਨ।
ਟਵੀਟ ‘ਚ ਨਵਜੋਤ ਸਿੱਧੂ ਲਿਖਿਆ ਹੈ ਕਿ ‘ ਸਾਬਤ ਕਰਕੇ ਦਿਖਾਓ ਜੇ ਮੈਂ ਇੱਕ ਵੀ ਬੈਠਕ ਕਿਸੇ ਹੋਰ ਪਾਰਟੀ ਦੇ ਕਿਸੇ ਲੀਡਰ ਨਾਲ ਕੀਤੀ ਹੋਵੇ ? ! ਮੈਂ ਅੱਜ ਤੱਕ ਕਿਸੇ ਤੋਂ ਕੋਈ ਵੀ ਅਹੁਦਾ ਨਹੀਂ ਮੰਗਿਆ… ਮੇਰੀ ਇੱਕੋ-ਇੱਕ ਮੰਗ “ਪੰਜਾਬ ਦੀ ਖੁਸ਼ਹਾਲੀ” ਹੈ। ਮੈਨੂੰ ਬਹੁਤ ਵਾਰ ਸੱਦ ਕੇ ਕੈਬਨਿਟ ‘ਚ ਸ਼ਾਮਲ ਹੋਣ ਦੀ ਪੇਸ਼ਕਸ ਕੀਤੀ ਗਈ ਪਰ ਮੈਂ ਆਪਣੀ ਜ਼ਮੀਰ ਦੇ ਵਿਰੁੱਧ ਕੁੱਝ ਵੀ ਕਬੂਲ ਨਹੀਂ ਕੀਤਾ।
ਹੁਣ ਸਾਡੀ ਮਾਣਯੋਗ ਹਾਈਕਮਾਨ ਨੇ ਦਖਲ ਦੇ ਦਿੱਤਾ ਹੈ। ਅਸੀਂ ਉਡੀਕ ਕਰਾਂਗੇ … ‘
ਦੱਸ ਦਈਏ ਕਿ ਕੈਪਟਨ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਨਵਜੋਤ ਸਿੱਧੂ ਕਾਂਗਰਸ ਨੂੰ ਛੱਡਕੇ `ਆਪ` `ਚ ਸ਼ਾਮਲ ਹੋਣ ਦੀ ਤਿਆਰੀ `ਚ ਹੈ।ਕੈਪਟਨ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਨਵਜੋਤ ਸਿੱਧੂ ਦਿੱਲੀ ਜਾਕੇ ਕੇਜਰੀਵਾਲ ਨਾਲ ਮੀਟਿੰਗਾ ਵੀ ਕਰ ਚੁੱਕਾ ਹੈ।ਜਿਸਦਾ ਜਵਾਬ ਅੱਜ ਨਵਜੋਤ ਸਿੱਧੂ ਵੱਲੋਂ ਟਵੀਟ ਕਰਕੇ ਦਿੱਤਾ ਗਿਆ ਹੈ