ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ,ਪਿਛਲੇ 24 ਘੰਟਿਆ ‘ਚ ਆਏ 8000 ਨਵੇਂ ਮਾਮਲੇ

ਪੰਜਾਬ ‘ਚ ਕੋਰੋਨਾ ਦੀ ਦੂਜੀ ਲਹਿਰ ਨੇ ਹੜਕੰਪ ਮਚਾ ਰੱਖਿਆ ਹੈ।ਸੂਬੇ ‘ਚ ਕੋਰੋਨਾ ਦਾ ਗ੍ਰਾਫ ਦਿਨੋ-ਦਿਨ ਵਧਦਾ ਜਾ ਰਿਹਾ ਹੈ।ਹਰ ਰੋਜ਼ ਕਈ ਲੋਕ ਇਸ ਮਾਹਾਂਮਾਰੀ ਦੀ ਲਪੇਟ ‘ਚ ਆ ਰਹੇ ਹਨ ਅਤੇ ਆਪਣੀਆਂ ਕੀਮਤੀ ਜਾਨ ਗਵਾ ਰਹੇ ਹਨ।ਦੱਸ ਦਈਏ ਕਿ ਬੀਤੇ 24 ਘੰਟਿਆਂ ਦੌਰਾਨ ਪੰਜਾਬ ‘ਚ ਕੋਰੋਨਾ ਦੇ 8000 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚੋਂ 182 ਮਰੀਜ਼ਾਂ ਦੀ ਜਾਨ ਵੀ ਚਲੀ ਗਈ ਹੈ।
ਕੋਰੋਨਾ ਮਹਾਂਮਾਰੀ ਦੇ ਇਹ ਆਕੰੜੇ ਹੈਰਾਨ ਕਰ ਦੇਣ ਵਾਲੇ ਹਨ ਅਤੇ ਚਿੰਤਾ ਦਾ ਵਿਸ਼ਾ ਵੀ ਹਨ।ਦੂਜੇ ਪਾਸੇ ਪੰਜਾਬ ‘ਚ ਸਖਤੀਆਂ ਵੀ ਵਧਾਈਆਂ ਜਾ ਰਹੀ ਹਨ ਪਰ ਉਨ੍ਹਾਂ ਦਾ ਅਸਰ ਨਾ ਦੇ ਬਰਾਬਰ ਹੀ ਦੇਖਣ ਨੂੰ ਮਿਲ ਰਿਹਾ ਹੈ।ਸੂਬੇ ‘ਚ ਲਾਕਡਾਊਨ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋਰ ਰਹੇ ਹਨ ਜਿਸਦੇ ਚਲਦਿਆਂ ਮੁੱਖ ਮੰਤਰੀ ਨੇ ਬੀਤੇ ਦਿਨ ਇਹ ਸਪਸ਼ਟ ਕੀਤਾ ਕਿ ਸੂਬੇ ਸਖਤੀਆਂ ਜ਼ਰੂਰ ਵਧਾਈਆਂ ਜਾਣਗੀਆਂ ਪਰ ਲਾਕਡਾਊਨ ਨਹੀਂ ਲਗਾਇਆ ਜਾਵੇਗਾ।ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਮੁੱਖ ਮੰਤਰੀ ਅਮਿਰੰਦਰ ਸਿੰਘ ਅੱਜ ਫਿਰ ਇੱਕ ਮੀਟਿੰਗ ਕਰਨਗੇ।ਜਿਸਦੇ ਵਿੱਚ ਕੋਰੋਨਾ ਕਿਵੇਂ ਰੋਕਣਾ ਹੈ ਇਸ ਬਾਰੇ ਚਰਚਾ ਕੀਤੀ ਜਾਵੇਗੀ