breaking newsChandigarhLatest NewsPunjabਖ਼ਬਰਾਂ

ਪੰਜਾਬ ‘ਚ ਦਿਨੋਂ ਦਿਨ ਵੱਧ ਰਹੀਆਂ ਕੋਰੋਨਾ ਮਰੀਜਾਂ ਦੀਆਂ ਮੌਤਾਂ ਨਾਲ ਪ੍ਰਸ਼ਾਸਨ ਚਿੰਤਾ ‘ਚ

ਚੰਡੀਗੜ੍ਹ : ਪੰਜਾਬ ‘ਚ ਪਿਛਲੇ ਤਿੰਨ ਹਫ਼ਤਿਆਂ ‘ਚ ਕੋਰੋਨਾ ਦੇ ਪੈਰ ਪਸਾਰਨ ਦੇ ਚੱਲਦਿਆਂ ਸੂਬੇ ‘ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ ਅਤੇ ਇਹ ਗਿਣਤੀ ਕੱਲ 231 ਤੱਕ ਪਹੁੰਚ ਗਈ। ਸਿਹਤ ਵਿਭਾਗ ਅਨੁਸਾਰ ਕੱਲ੍ਹ ਇੱਕ ਦਿਨ ‘ਚ ਸੂਬੇ ‘ਚ ਕੋਰੋਨਾ ਨਾਲ 231 ਮਰੀਜਾਂ ਦੀ ਮੌਤ ਹੋ ਗਈ ਜਿਸਦੇ ਨਾਲ ਸੂਬੇ ‘ਚ ਹੁਣ ਤੱਕ ਮਰਨ ਵਾਲਿਆਂ ਦਾ ਅੰਕੜਾ 12 ਹਜ਼ਾਰ 317 ਤੱਕ ਪਹੁੰਚ ਗਿਆ ਅਤੇ 422 ਮਰੀਜਾਂ ਦੀ ਹਾਲਤ ਗੰਭੀਰ ਅਤੇ ਅੱਠ ਹਜ਼ਾਰ ਤੋਂ ਜਿਆਦਾ ਮਰੀਜ਼ ਆਕਸੀਜਨ ਸਪੋਰਟ ‘ਤੇ ਹਨ।

ਕੱਲ ਇੱਕ ਦਿਨ ‘ਚ ਸੱਤ ਹਜ਼ਾਰ ਤੋਂ ਜ਼ਿਆਦਾ ਪੌਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਹਾਲਾਤ ਚਿੰਤਾਜਨਕ ਬਣੇ ਹੋਏ ਹਨ।ਸਰਕਾਰ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕਦਮ ਉਠਾ ਰਹੀ ਹੈ ਪਰ ਲੋਕਾਂ ਦੀ ਲਾਪਰਵਾਹੀ ਨੇ ਇਸਨੂੰ ਹਵਾ ਦੇ ਦਿੱਤੀ ਹੈ। ਹੁਣ ਤੱਕ ਸੂਬੇ ‘ਚ 83 ਲੱਖ ਤੋਂ ਜਿਆਦਾ ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਅਤੇ ਜਾਂਚ ਦੀ ਰਫਤਾਰ ਤੇਜ਼ ਹੋ ਗਈ ਹੈ ਉਸਦੇ ਬਾਵਜੂਦ ਪੌਜ਼ੀਟਿਵ ਮਾਮਲੇ ਪੰਜ ਲੱਖ ਤੋਂ ਜਿਆਦਾ ਸਰਗਰਮ 72 ਹਜ਼ਾਰ ਤੋਂ ਜਿਆਦਾ ਹੋ ਗਏ ਹਨ। ਹੁਣ ਤੱਕ ਸਵਾ ਚਾਰ ਲੱਖ ਤੋਂ ਜਿਆਦਾ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਪਰ ਮੌਤ ਦਾ ਅੰਕੜਾ ਵਧਦਾ ਜਾ ਰਿਹਾ ਹੈ।

Tags

Related Articles

Leave a Reply

Your email address will not be published. Required fields are marked *

Back to top button
Close
Close