breaking newscoronaviruscovid-19Latest NewsNationalਖ਼ਬਰਾਂ
ਬ੍ਰਾਜ਼ੀਲ ‘ਚ ਕੋਰੋਨਾ ਨੇ ਢਾਇਆ ਕਹਿਰ,ਕੋਰੋਨਾ ਪੀੜਿਤਾਂ ਦੀ ਗਿਣਤੀ ਹੋਈ ਡੇੜ ਕਰੋੜ ਤੋਂ ਪਾਰ!

ਬ੍ਰਾਸੀਲਿਆ :ਕੋਰੋਨਾ ਮਹਮਾਂਰੀ ਨੇ ਜਿੱਥੇ ਭਾਰਤ ‘ਚ ਭਿਅੰਕਰ ਰੂਪ ਧਾਰਿਆ ਹੋਇਆ ਹੈ ਉੱਥੇ ਹੀ ਕਈ ਹੋਰ ਦੇਸ਼ ਵੀ ਇਸ ਮਹਾਂਮਾਰੀ ਨਾਲ ਜੂਝਦੇ ਦਿਖਾਈ ਦੇ ਰਹੇ ਹਨ।ਬ੍ਰਾਜ਼ੀਲ ਦੇਸ਼ ਵੀ ਭਾਰਤ ਵਾਂਗ ਇਸ ਮਹਾਂਮਾਰੀ ਨਾਲ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ।ਜਾਣਕਾਰੀ ਮੁਤਾਬਕ ਬ੍ਰਾਜ਼ੀਲ ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ 78000 ਦੇ ਕਰੀਬ ਨਵੇਂ ਮਰੀਜ਼ਾ ਦੀ ਪੁਸ਼ਟੀ ਹੋਈ ਹੈ ਜਿਸਦੇ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 50 ਲੱਖ ਦੇ ਪਾਰ ਹੋ ਗਈ ਹੈ।
ਦੂਜੇ ਪਾਸੇ ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਂਮਾਰੀ ਕਾਰਨ 2100 ਦੇ ਕਰੀਬ ਕੋਰੋਨਾ ਪੀੜਿਤਾਂ ਦੀ ਜਾਨ ਚਲੀ ਗਈ ਹੈ।ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 4 ਲੱਖ ਤੋਂ ਜ਼ਿਆਦਾ ਹੋ ਗਈ ਹੈ।ਕੋਰੋਨਾ ਸੰਕਰਮਿਤਾਂ ਦੀ ਗਿਣਤੀ ਦੇ ਮਾਮਲਿਆਂ ‘ਚ ਬ੍ਰਾਜ਼ੀਲ ਸੰਸਾਰ ‘ਚ ਅਮਰੀਕਾ ਅਤੇ ਭਾਰਤ ਤੋਂ ਬਾਅਦ ਤੀਸਰੇ ਸਥਾਨ ‘ਤੇ ਹੈ ਜਦਕਿ ਇਸ ਮਹਾਮਾਰੀ ਨਾਲ ਮੌਤ ਦੇ ਆਂਕੜਿਆਂ ਦੇ ਹਿਸਾਬ ਨਾਲ ਦੂਜੇ ਸਥਾਨ ‘ਤੇ ਹੈ।