breaking newscoronavirusਖ਼ਬਰਾਂ
ਬੱਚਿਆਂ ‘ਤੇ ਵੈਕਸੀਨ ਟ੍ਰਾਇਲ ਬਾਰੇ ਕੇਂਦਰ ਸਰਕਾਰ ਦਾ ਵੱਡਾ ਬਿਆਨ!

ਦੇਸ਼ ‘ਚ ਜਿੱਥੇ ਕੋਰੋਨਾ ਦੀ ਦੂਜੀ ਲਹਿਰ ਨੇ ਕਹਿਰ ਢਾਇਆ ਹੋਇਆ ਹੈ ਉੱਥੇ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦਾ ਆਉਣਾ ਅਜੇ ਬਾਕੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਤੀਜੀ ਲਹਿਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੀ ਲਪੇਟ ‘ਚ ਲਏਗੀ।ਇਸ ਖ਼ਤਰੇ ਨੂੰ ਦੇਖਦਿਆ ਕੇਂਦਰੀ ਸਹਿਤ ਮੰਤਰਾਲੇ ਦਾ ਵੱਡਾ ਬਿਆਨ ਆਇਆ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਬੱਚਿਆਂ ‘ਤੇ ਵੈਕਸੀਨ ਦੇ ਟ੍ਰਾਇਲ ਨੂੰ ਮਨਜ਼ੂਰੀ ਮਿਲ ਗਈ ਅਤੇ 10 ਤੋਂ 15 ਦਿਨਾਂ ਦੇ ਵਿੱਚ ਇਹ ਟ੍ਰਾਇਲ ਸ਼ੁਰੂ ਹੋ ਜਾਵੇਗਾ।ਬੱਚਿਆਂ ‘ਤੇ ਵੈਕਸੀਨ ਟ੍ਰਾਇਲ ਦੀ ਮਨਜ਼ੂਰੀ ਨੇ DGCI ਦਿੱਤੀ ਹੈ।ਜਾਣਕਾਰੀ ਮੁਤਾਬਕ 525 ਬੱਚਿਆ ‘ਤੇ ਇਹ ਟ੍ਰਾਇਲ ਕੀਤਾ ਜਾਵੇਗਾ।