Corona Policy ‘ਚ ਹੋਇਆ ਬਦਲਾਅ, ਹੁਣ ਨਹੀਂ ਹੋਵੇਗੀ ਹਸਪਤਾਲ ‘ਚ ਭਰਤੀ ਹੋਣ ਲਈ ਕੋਰੋਨਾ ਪੌਜ਼ੀਟਿਵ ਰਿਪੋਰਟ ਦੀ ਜ਼ਰੂਰਤ

ਨਵੀਂ ਦਿੱਲੀ : ਦੇਸ਼ ਭਰ ਚ ਕੋਰੋਨਾ ਦੀ ਭਿਆਨਕ ਬਿਮਾਰੀ ਆਪਣੇ ਦਿਨੋਂ ਦਿਨ ਪੈਰ ਪਸਾਰਦੀ ਜਾ ਰਹੀ ਹੈ। ਇਸ ਭਿਆਨਕ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆ ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਕੋਵਿਡ – 19 ਦੇ ਇਲਾਜ਼ ਨੂੰ ਲੈ ਕੇ ਕਈ ਅਹਿਮ ਬਦਲਾਅ ਕੀਤੇ ਹਨ। ਹੁਣ ਮਰੀਜਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣ ਲਈ ਕੋਵਿਡ – 19 ਦੀ ਪੌਜ਼ੀਟਿਵ ਰਿਪੋਰਟ ਦੀ ਜ਼ਰੂਰਤ ਨਹੀਂ ਹੋਵੇਗੀ। ਪਹਿਲਾਂ ਹਸਪਤਾਲਾਂ ‘ਚ ਭਰਤੀ ਕਰਵਾਉਣ ਲਈ ਕੋਵਿਡ ਦੀ ਪੌਜ਼ੀਟਿਵ ਰਿਪੋਰਟ ਜਾਂ ਫਿਰ ਸੀਟੀ – ਸਕੈਨ ਦੀ ਜ਼ਰੂਰਤ ਹੁੰਦੀ ਸੀ। ਕੋਰੋਨਾ ਮਰੀਜਾਂ ਨੂੰ ਕੋਵਿਡ ਸਹੂਲਤਾਂ ‘ਚ ਭਰਤੀ ਕਰਵਾਉਣ ਲਈ ਰਾਸ਼ਟਰੀ ਨੀਤੀ ‘ਚ ਸੋਧ ਕੀਤਾ ਗਿਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕੋਰੋਨਾ ਦਾ ਸ਼ੱਕੀ ਮਾਮਲਾ ਜੇਕਰ ਹੁੰਦਾ ਹੈ ਤਾਂ ਉਸਨੂੰ ਸੀਸੀਸੀ,ਡੀਸੀਐਚਸੀ ਜਾਂ ਡੀਐਚਸੀ ਵਾਰਡ ਵਿੱਚ ਭਰਤੀ ਕੀਤਾ ਜਾਵੇ। ਕਿਸੇ ਵੀ ਮਰੀਜ਼ ਨੂੰ ਸਰਵਿਸ ਦੇਣ ਲਈ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਵਿੱਚ ਆਕਸੀਜਨ ਜਾਂ ਜ਼ਰੂਰੀ ਦਵਾਈਆਂ ਵੀ ਸ਼ਾਮਿਲ ਹਨ, ਭਲੇ ਹੀ ਮਰੀਜ਼ ਕਿਸੇ ਦੂਜੇ ਸ਼ਹਿਰ ਦਾ ਹੀ ਕਿਉਂ ਨਹੀਂ ਹੋਵੇ। ਮੰਤਰਾਲੇ ਨੇ ਅੱਗੇ ਜਾਣਕਾਰੀ ਦਿੱਤੀ ਕਿ ਕਿਸੇ ਵੀ ਮਰੀਜ਼ ਨੂੰ ਇਸ ਆਧਾਰ ‘ਤੇ ਪਰਵੇਸ਼ ਦੇਣ ਤੋਂ ਮਨਾ ਨਹੀਂ ਕੀਤਾ ਜਾ ਸਕਦਾ ਹੈ ਉਸਦੇ ਕੋਲ ਉਸ ਸ਼ਹਿਰ ਦਾ ਵੈਲਿਡ ਆਈਡੀ ਕਾਰਡ ਨਹੀਂ ਹੈ, ਜਿੱਥੇ ਹਸਪਤਾਲ ਸਥਿਤ ਹੈ। ਹਸਪਤਾਲ ‘ਚ ਐਂਟਰੀ ਜ਼ਰੂਰਤ ਦੇ ਹਿਸਾਬ ਨਾਲ ਹੋਵੇਗੀ।




