breaking newsChandigarhcoronaviruscovid-19InternationalNationalਖ਼ਬਰਾਂ
ਵੈਕਸੀਨ ਦੀ ਘਾਟ ਨੂੰ ਲੈ ਕੇ ਸੀਰਮ ਇੰਸਟੀਚਿਊਟ ਦੀ ਸਫ਼ਾਈ,ਪੂਰੇ ਦੇਸ਼ ਦੀ ਵੈਕਸੀਨੇਸ਼ਨ ‘ਚ ਕਰੀਬ 2 ਸਾਲ ਦਾ ਸਮਾਂ ਲੱਗੇਗਾ

ਦੇਸ਼ ‘ਚ ਜਿੱਥੇ ਕੋਰੋਨਾ ਦਾ ਗ੍ਰਾਫ ਦਿਨੋ-ਦਿਨ ਵਧਦਾ ਜਾ ਰਿਹਾ ਹੈ ਉੱਥੇ ਹੀ ਦੇਸ਼ ‘ਚ ਵੈਕਸੀਨ ਦੀ ਕਮੀ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ।ਭਾਰਤ ‘ਚ ਵੈਕਸੀਨ ਦੀ ਕਮੀ ‘ਤੇ ‘ਸੀਰਮ ਇੰਸਟੀਚਿਊਟ’ ਦੇ CEO ਅਦਾਰ ਪੂਨਵਾਲਾ ਦਾ ਇੱਕ ਬਿਆਨ ਆਇਆ ਹੈ।ਉਨ੍ਹਾਂ ਕਿਹਾ ਕਿ ਆਬਾਦੀ ਦਾ ਹਿਸਾਬ ਨਾਲ ਭਾਰਤ ਦੂਜੇ ਸਥਾਨ ‘ਤੇ ਆਉਂਦਾ ਹੈ ਤੇ ਇੰਨੀ ਵੱਡੀ ਆਬਾਦੀ ਵਾਲੇ ਦੇਸ਼ ਦੀ ਵੈਕਸੀਨੇਸ਼ਨ 2 ਮਹੀਨਿਆਂ ਦੇ ਵਿੱਚ ਸੰਭਵ ਨਹੀਂ ਹੈ।ਪੂਰੇ ਦੇਸ਼ ਦੀ ਵੈਕਸੀਨੇਸ਼ਨ ‘ਚ ਕਰੀਬ 2 ਸਾਲ ਦਾ ਸਮਾਂ ਲੱਗੇਗਾ।ਦੱਸ ਦਈਏ ਕਿ ਸੀਰਮ ਇੰਸਟੀਟਿਊਟ ਹੀ ਪੂਰੇ ਦੇਸ਼ ਲਈ ਵੈਕਸੀਨ ਬਨਾਉਣ ਦਾ ਕੰਮ ਕਰ ਰਿਹਾ ਹੈ