Chandigarhcoronaviruscovid-19Latest Newsਖ਼ਬਰਾਂ
ਆਕਸੀਜਨ ਦੀ ਕਮੀ ਨਾਲ ਹੁਣ ਹੋਰ ਨਹੀਂ ਹੋਣਗੀਆਂ ਮੌਤਾਂ?ਪ੍ਰਸ਼ਾਸਨ ਨੇ ਲੱਭਿਆ ਹੱਲ

ਚੰਡੀਗੜ੍ਹ:-ਕੋਰੋਨਾ ਦੇ ਕਹਿਰ ‘ਚ ਜਿੱਥੇ ਆਕਸੀਜਨ ਦੀ ਕਮੀ ਕਾਰਨ ਵੱਡੀ ਗਿਣਤੀ ‘ਚ ਮਰੀਜ਼ਾਂ ਦੀਆਂ ਮੌਤਾਂ ਹੋਰ ਰਹੀਆਂ ਹਨ ਉੱਥੇ ਹੀ ਹੁਣ ਆਕਸੀਜਨ ਦੀ ਕਮੀ ਦੇ ਮੱਦਦੇਨਜ਼ਰ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਵੱਡਾ ਕਦਮ ਚੁੱਕਿਆ ਹੈ।ਜਿਸਦੇ ਨਾਲ ਆਉਣ ਵਾਲੇ ਦਿਨਾਂ ‘ਚ ਆਕਸੀਜਨ ਦੀ ਕਮੀ ਨਾਲ ਮਰਨ ਵਵਾਲੇ ਮਰੀਜ਼ਾਂ ਦੀ ਗਿਣਤੀ ‘ਚ ਕਾਫੀ ਕਮੀ ਦੇਖਣ ਨੂੰ ਮਿਲ ਸਕਦੀ ਹੈ।ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਦੁਕਾਨਦਾਰਾਂ ਅਤੇ ਉਦਯੋਗਪਤੀਆਂ ਨੰ ਅਪੀਲ ਕੀਤੀ ਹੈ ਕਿ ਉਨ੍ਹਾਂ ਕੋਲ ਆਕਸੀਜਨ ਸਿਲੰਡਰ ਤਾਂ ਹਨ ਪਰ ਸਿਲੰਡਰ ‘ਤੇ ਲੱਗਣ ਵਾਲੇ ਨੋਬ ਤੇ ਰੈਗੋਲੇਟਰਸ ਨਹੀਂ ਹਨ।ਉਨ੍ਹਾਂ ਸ਼ਹਿਰ ਦੇ ਦੁਕਾਨਦਾਰਾਂ ਅਤੇ ਉਦਯੋਗਪਤੀਆਂ ‘ਤੋਂ ਸਿਲੰਡਰ ‘ਤੇ ਲੱਗਣ ਵਾਲੇ ਨੋਬ ਤੇ ਰੈਗੋਲੇਟਰਸ ਦੀ ਮੰਗ ਕੀਤੀ ਹੈ ਤਾਂਕਿ ਕੋਰੋਨਾ ਨਾਲ ਹੋਰ ਰਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ।




