breaking newscoronaviruscovid-19DelhiLatest Newsਖ਼ਬਰਾਂ
ਕੱਲ੍ਹ ਤੋਂ ਐਨੇ ਦਿਨ ਤੱਕ ਨਹੀਂ ਖੁਲ੍ਹਣਗੇ ਬੈਂਕ!ਨਬੇੜ ਲਓ ਬੈਂਕ ਨਾਲ ਜੁੜੇ ਸਾਰੇ ਕੰਮ,ਨਹੀਂ ਤਾਂ ਹੋਵੋਗੇ ਪ੍ਰੇਸ਼ਾਨ!

ਨਵੀਂ ਦਿੱਲੀ: ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸਨੂੰ ਅੱਜ ਹੀ ਨਿਪਟਾ ਲਓ। ਦਰਅਸਲ ਕੱਲ੍ਹ ਤੋਂ ਲਗਾਤਾਰ 3 ਦਿਨ ਬੈਂਕ ਬੰਦ ਰਹਿਣਗੇ। ਦੱਸ ਦਈਏ ਕਿ ਆਰਬੀਆਈ ਵੱਲੋਂ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ। ਇਸ ਵਿੱਚ ਸੂਬੇ ਦੇ ਹਿਸਾਬ ਨਾਲ ਸਾਰੇ ਬੈਂਕਾਂ ਦੀਆਂ ਛੁੱਟੀਆਂ ਦਿੱਤੀਆਂ ਹੁੰਦੀਆਂ ਹਨ। ਅਜਿਹੇ ‘ਚ ਜੇਕਰ ਤੁਹਾਨੂੰ ਬੈਂਕ ਨਾਲ ਸਬੰਧਿਤ ਜ਼ਰੂਰੀ ਕੰਮ ਹੈ ਤਾਂ ਤੁਰੰਤ ਨਿਪਟਾ ਲਓ ਨਹੀਂ ਲੌਕਡਾਊਨ ਦੇ ਦੌਰਾਨ ਚੱਲ ਰਹੀਆਂ ਸਖਤੀਆਂ ਦੇ ਕਾਰਨ ਨਵੀਂ ਮੁਸੀਬਤ ‘ਚ ਘਿਰ ਸਕਦੇ ਹੋ।
ਦੱਸ ਦਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ ਜਾਰੀ ਛੁੱਟੀਆਂ ਅਨੁਸਾਰ ਹਫ਼ਤਾਵਾਰ ਛੁੱਟੀਆਂ,ਨੈਸ਼ਨਲ ਹਾਲੀਡੇਅ ਮਿਲਾ ਕੇ ਮਈ ਦੇ ਮਹੀਨੇ ‘ਚ 12 ਦਿਨ ਬੈਂਕ ਬੰਦ ਰਹਿਣਗੇ। ਇਸ ਵਾਰ 7 ਤਾਰੀਕ ਨੂੰ ਜਮਾਤ – ਉਲ – ਵਿਦਾ ਹੋਵੇਗੀ। ਉਸ ਦਿਨ ਜੰਮੂ ਅਤੇ ਸ਼੍ਰੀਨਗਰ ਵਿੱਚ ਛੁੱਟੀ ਹੈ। ਇਸ ਤੋਂ ਬਾਅਦ 8 ਅਤੇ 9 ਮਈ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਅਤੇ ਐਤਵਾਰ ਹੈ ਜਿਸ ਕਾਰਨ 3 ਦਿਨ ਬੈਂਕ ਲਗਾਤਾਰ ਬੰਦ ਰਹਿਣਗੇ।




