breaking newsLatest NewsNationalਖ਼ਬਰਾਂ
ਅੰਡਰਵਰਲਡ ਡੌਨ ਛੋਟਾ ਰਾਜਨ ਦੀ ਮੌਤ ਦੀਆਂ ਅਫ਼ਵਾਹਾਂ ‘ਤੇ ਏਮਜ਼ ਨੇ ਲਗਾਈ ਲਗਾਮ

ਨਵੀਂ ਦਿੱਲੀ : ਕੋਰੋਨਾ ਸੰਕਰਮਿਤ ਅੰਡਰਵਰਲਡ ਡੌਨ ਛੋਟਾ ਰਾਜਨ ਦੀ ਮੌਤ ਨੂੰ ਲੈ ਕੇ ਅਫਵਾਹਾਂ ‘ਤੇ ਏਮਜ਼ ਨੇ ਲਗਾਮ ਲਗਾ ਦਿੱਤੀ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਕੋਵਿਡ ਸੰਕਰਮਣ ਕਾਰਨ ਇਲਾਜ਼ ਦੇ ਚੱਲਦਿਆਂ ਛੋਟਾ ਰਾਜਨ ਨੂੰ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਇਸ ਦੌਰਾਨ ਉਸਦੀ ਹਾਲਤ ਸਥਿਰ ਦੱਸੀ ਗਈ ਸੀ। ਉਥੇ ਹੀ ਅੱਜ ਯਾਨੀ ਸ਼ੁੱਕਰਵਾਰ ਨੂੰ ਛੋਟਾ ਰਾਜਨ ਦੀ ਮੌਤ ਦੀਆਂ ਅਫਵਾਹਾਂ ਤੇਜ਼ੀ ਨਾਲ ਫੈਲ ਗਈਆਂ। ਜਿਸ ਤੋਂ ਬਾਅਦ ਉਸਦੀ ਮੌਤ ਦੀ ਅਫਵਾਹ ‘ਤੇ ਲਗਾਮ ਲਗਾਉਂਦੇ ਹੋਏ ਏਮਜ਼ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਉਸਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਅਜੇ ਜ਼ਿੰਦਾ ਹੈ।




