ਅੱਜ ਰਾਮ ਜਨਮ ਭੂਮੀ ਮੁਕਤ ਹੋਈ, ਸਾਲਾਂ ਤੱਕ ਟੈਂਟ ਹੇਠਾਂ ਰਹੇ ਰਾਮਲੱਲਾ

ਅਯੁੱਧਿਆ 5 ਅਗਸਤ 2020
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਨਿਰਮਾਣ ਦੇ ਲਈ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਮੋਦੀ ਨੇ ਬਾਅਦ ਵਿੱਚ ਸੰਬੋਧਨ ਕਰਦਿਆਂ ਆਖਿਆ ਕਿ ਰਾਮ ਜਨਮ ਭੂਮੀ ਮੁਕਤ ਅੱਜ ਹੋਈ ਹੈ, ਕਈ ਸਾਲਾਂ ਤੱਕ ਰਾਮਲੱਲਾ ਟੈਂਟ ਹੇਠਾਂ ਰਹੇ। ਮੋਦੀ ਨੇ ਕਿਹਾ ਕਿ ਹੁਣ ਇਸ ਪਵਿੱਤਰ ਜਗ੍ਹਾ ‘ਤੇ ਸ਼ਾਨਦਾਰ ਮੰਦਰ ਬਣੇਗਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਮ ਮੰਦਰ ਤੋਂ ਭਾਈਚਾਰੇ ਦਾ ਸੰਦੇਸ਼ ਨਿਕਲੇਗਾ। ਜਦੋਂ ਜਦੋਂ ਰਾਮ ਨੂੰ ਮੰਨਿਆ ਹੈ ਵਿਕਾਸ ਹੋਇਆ ਹੈ, ਜਦੋਂ ਵੀ ਭਟਕੇ ਹਾਂ ਤਾਂ ਵਿਨਾਸ਼ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਦੀ ਭਾਵਨਾਵਾਂ ਨੂੰ ਧਿਆਨ ਵਿਚ ਰੱਖਣਾ ਹੈ। ਰਾਮ ਵਲੋਂ ਦਿੱਤਾ ਗਿਆ ਮਰਿਆਦਾ ਦਾ ਰਾਹ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੋਂਦ ਮਿਟਾਉਣ ਦੀ ਬਹੁਤ ਕੋਸ਼ਿਸ਼ ਹੋਈ ਪਰ ਅੱਜ ਵੀ ਰਾਮ ਸਾਡੇ ਮਨ ‘ਚ ਵਸੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਗਵਾਨ ਰਾਮ ਦਾ ਇਹ ਮੰਦਰ ਯੁੱਗਾਂ-ਯੁੱਗਾਂ ਤੱਕ ਮਨੁੱਖਤਾ ਨੂੰ ਪ੍ਰੇਰਣਾ ਦਿੰਦਾ ਰਹੇਗਾ। ਆਜ਼ਾਦੀ ਅੰਦੋਲਨ ਵਾਂਗ ਰਾਮ ਮੰਦਰ ਅੰਦੋਲਨ ਚੱਲਿਆ। ਉਹ 130 ਕਰੋੜ ਭਾਰਤੀਆਂ ਨੂੰ ਨਮਨ ਕਰਦੇ ਹਨ। ਇਸ ਮੌਕੇ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਯੋਗ ਗੁਰੂ ਰਾਮਦੇਵ ਵਰਗੇ ਕਈ ਹਸਤੀਆਂ ਮੌਜੂਦ ਸਨ।



