ਕੰਗਣਾ ਰਣੌਤ ਦੀ ਬੋਲਤੀ ਹੋਈ ਬੰਦ, Twitter Account ਸਸਪੈਂਡ

ਨਵੀਂ ਦਿੱਲੀ : ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਪਾਰਟੀ ਦੀ ਜਿੱਤ ਤੋਂ ਬਾਅਦ ਅਦਾਕਾਰਾ ਕੰਗਣਾ ਰਣੌਤ ਵੱਲੋਂ ਲਗਾਤਾਰ ਟਵੀਟ ਕੀਤੇ ਗਏ ਸਨ। ਆਪਣੀ ਪੋਸਟ ਵਿਚ ਉਸ ਨੇ ਬੰਗਾਲ ਹਿੰਸਾ ਵਿਰੁੱਧ ਆਪਣੀ ਰਾਏ ਜ਼ਾਹਰ ਕਰਦਿਆਂ ਟੀਐਮਸੀ ‘ਤੇ ਗੰਭੀਰ ਦੋਸ਼ ਲਗਾਏ ਹਨ, ਜਿਸ ਤੋਂ ਥੋੜ੍ਹੀ ਦੇਰ ਬਾਅਦ ਹੀ ਕੰਗਣਾ ਦਾ ਟਵਿੱਟਰ ਅਕਾਉਂਟ ਸਸਪੈਂਡ (Kangana Ranaut Twitter account suspended ਕਰ ਦਿੱਤਾ ਗਿਆ। ਉਸ ਨੇ ਮਮਤਾ ਬਾਰੇ ਵੀ ਮਾੜੀਆਂ ਟਿੱਪਣੀਆਂ ਕੀਤੀ ਸਨ। ਟਵਿਟਰ ਨੇ ਕਿਹਾ ਹੈ ਕਿ ਅਕਾਊਂਟ ਪੱਕੇ ਤੌਰ ਉਤੇ ਹਮੇਸ਼ਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਕਿਉਂਕਿ ਕੰਗਣਾ ਵਾਰ ਵਾਰ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ।
ਵਿਵਾਦਿਤ ਟਵੀਟ ਤੋਂ ਬਾਅਦ ਕੰਗਣਾ ‘ਤੇ ਕੇਸ ਵੀ ਦਰਜ ਹੋਇਆ ਹੈ। ਕੋਲਕਾਤਾ ਪੁਲਿਸ ਨੇ ਕੰਗਣਾ ਰਨੌਤ ਦੇ ਖਿਲਾਫ ਪੱਛਮੀ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਆਹਤ ਕਰਨ ਦੇ ਇਲਜ਼ਾਮ ‘ਚ ਸ਼ਿਕਾਇਤ ਦਰਜ ਕੀਤੀ ਹੈ। ਐਡਵੋਕੇਟ ਸੁਮਿਤ ਚੌਧਰੀ ਨੇ ਈਮੇਲ ਦੇ ਜ਼ਰੀਏ ਕੋਲਕਾਤਾ ਪੁਲਿਸ ਕਮਿਸ਼ਨਰ ਸੌਮੇਨ ਮਿਤਰਾ ਨੂੰ ਸ਼ਿਕਾਇਤ ਭੇਜੀ ਸੀ। ਆਪਣੀ ਮੇਲ ‘ਚ ਉਨ੍ਹਾਂ ਨੇ ਕੰਗਣਾ ਰਨੌਤ ਦੇ ਟਵੀਟ ਦੇ ਤਿੰਨ ਲਿੰਕ ਵੀ ਭੇਜੇ ਹਨ। ਇਸ ‘ਚ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਅਤੇ ਉਨ੍ਹਾਂ ਦਾ ਅਪਮਾਨ ਵੀ ਕੀਤਾ ਹੈ।




