breaking newscoronaviruscovid-19Latest NewsPoliticsPunjabSangrurਖ਼ਬਰਾਂ
‘ਆਪ’ ਦੇ ਵੱਡੇ ਲੀਡਰ ਨੂੰ ਹੋਇਆ ਕੋਰੋਨਾ!

ਪੰਜਾਬ:-ਸੰਗਰੂਰ ਦੇ ਹਲਕਾ ਦਿੜਬਾ ਤੋਂ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਕੋਰੋਨਾ ਨੇ ਆਪਣੀ ਲਪੇਟ ‘ਚ ਲੈ ਲਿਆ ਹੈ।ਇਹ ਜਾਣਕਾਰੀ ਉਨ੍ਹਾਂ ਆਪਣੇ ਫੇਸਬੁੱਕ ਅਕਾਓਂਟ ‘ਤੇ ਸਾਝੀਂ ਕੀਤੀ ਹੈ।ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ‘ਮੇਰੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਜਿਸਦੇ ਚਲਦਿਆਂ ਮੈਂ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ ਅਤੇ ਜੋ ਵੀ ਲੋਕ ਮੇਰੇ ਸੰਪਰਕ ‘ਚ ਆਏ ਹਨ ਉਹ ਵੀ ਆਪਣਾ ਕੋਰੋਨਾ ਟੈਸਟ ਜਰੂਰ ਕਰਵਾ ਲੈਣ’।ਇਸਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਮਾਸਕ ਦੀ ਵਰਤੋ ਜਰੂਰ ਕਰੋ ਅਤੇ ਆਪਣੇ ਹੱਥ ਵਾਰ ਵਾਰ ਸਾਬਣ ਨਾਲ ਜਰੂਰ ਧੋਵੋ। 




