breaking newsPoliticsਖ਼ਬਰਾਂ
CM ਕੈਪਟਨ ਵੱਲੋਂ ਮਲੇਰਕੋਟਲਾ ਨੂੰ 23ਵਾਂ ਜਿਲ੍ਹਾ ਐਲਾਨਣ ‘ਤੇ ਯੂ.ਪੀ ਦੇ CM ਨੇ ਜਤਾਇਆ ਇਤਰਾਜ਼

ਕੱਲ੍ਹ ‘ਈਦ’ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮਲੇਰਕੋਟਲਾ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਸੀ।ਦੱਸ ਦਈਏ ਕਿ ਮਲੇਰਕੋਟਲਾ ‘ਚ ਜ਼ਿਆਦਾਤਰ ਮੁਸਲਿਮ ਭਾਈਚਾਰਾ ਹੀ ਵਸਦਾ ਹੈ ਜਿਸ ਕਾਰਨ ਮੁੱਖ ਮੰਤਰੀ ਨੇ ਮਲੇਰਕੋਟਲਾ ਨੂੰ ਪੰਜਾਬ ਦੇ 23ਵੇਂ ਜਿਲ੍ਹੇ ਵੱਜੋਂ ਐਲਾਨ ਕੀਤਾ ਹੈ।ਪਰ ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਅਨਾਥ ਨੇ ਇਤਰਾਜ਼ ਜਤਾਇਆ ਹੈ।ਦੱਸ ਦਈਏ ਕਿ ਯੋਗੀ ਅਦਿੱਤਿਅਨਾਥ ਟਵੀਟ ਕਰਕੇ ਕੈਪਟਨ ਦੇ ਫੈਸਲੇ ਨਾਲ ਇਤਰਾਜ਼ ਜਤਾਇਆ ਹੈ।ਟਵੀਟ ਦੇ ਵਿੱਚ ਯੋਗੀ ਨੇ ਲਿਖਿਆ ਹੈ ਕਿ ‘ਇਹ ਫੈਸਲਾ ਵੋਟਾਂ ਦੇ ਧਰਮ ਦੇ ਆਧਾਰ ਤੇ ਲਿਆ ਗਿਆ ਹੈ।ਕੈਪਟਨ ਦਾ ਫੈਸਲਾ ਸਰਕਾਰ ਦੇ ਬਿਲਕੁਲ ਖਿਲਾਫ ਹੈ।ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਫੈਸਲੇ ਨਾਲ ਕਾਂਗਰਸ ਦੀ ਫੁੱਟ ਪਾਊ ਨੀਤੀ ਉਜਾਗਰ ਹੋਈ ਹੈ।‘




