ChandigarhLatest NewsNationalPunjabਖ਼ਬਰਾਂ
ਜ਼ਹਿਰੀਲੀ ਸ਼ਰਾਬ ‘ਤੇ ਕੈਪਟਨ ਨੇ ਵੱਡੇ ਹੁਕਮ ਦਿੱਤੇ, ਸਾਰੇ ਜ਼ਿਲਿਆਂ ਦੇ DC ਤੇ SSP ਨੂੰ ਆਦੇਸ਼

ਚੰਡੀਗੜ੍ਹ 5 ਅਗਸਤ 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਾਜਾਇਜ਼ ਸ਼ਰਾਬ ਮਾਮਲੇ ਵਿੱਚ ਤਰਨਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀ ਨਾਲ ਵਿਸਥਾਰਪੂਰਵਕ ਸਮੀਖਿਆ ਕੀਤੀ। ਜਿਸ ਦੌਰਾਨ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਸਲੇ ਵਿੱਚ ਸਖ਼ਤੀ ਨਾਲ ਜਾਂਚ ਕਰਨ ਤੇ ਬਿਨਾਂ ਕਿਸੇ ਡਰ ਤੋਂ ਜੋ ਵੀ ਕਾਰਵਾਈ ਕਰਨੀ ਪਏ ਕਰੋ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਪੁਲਿਸ ਮੈਨੂੰ ਜਲਦ ਤੋਂ ਜਲਦ ਆ ਕੇ ਇਹ ਰਿਪੋਰਟ ਦੇਵੇ ਕਿ ਉਨ੍ਹਾਂ ਦਾ ਜ਼ਿਲ੍ਹਾ ਹੁਣ ਸਾਫ਼ ਹੈ ਤੇ ਹਾਲਾਤ ਸਹੀ ਹਨ। ਜ਼ਿਕਰਯੋਗ ਹੈ ਕਿ ਨਜਾਇਜ਼ ਸ਼ਰਾਬ ਦੁਖਾਂਤ ਮਾਮਲੇ ਵਿੱਚ ਬੀਤੇ ਦਿਨ ਇੱਕ ਵੱਡੀ ਸਫਲਤਾ ਤਹਿਤ ਪੰਜਾਬ ਪੁਲਿਸ ਨੇ ਲੁਧਿਆਣਾ ਸਥਿਤ ਪੇਂਟ ਸਟੋਰ ਦੇ ਮਾਲਕ ਰਾਜੀਵ ਜੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ, ਜੋ ਕਥਿਤ ਤੌਰ ‘ਤੇ ਤਿੰਨ ਜ਼ਿਲਿਆਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋ ਜਾਣ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ।




