ਕੋਵਿਡ ਦਵਾਈਆਂ ਦੀ ਕਾਲਾਬਾਜਾਰੀ ਦਾ ਕੀਤਾ ਪਰਦਾਫਾਸ਼ , DC ਨੇ ਦਿੱਤਾ 25000 ਰੁਪਏ ਦਾ ਸਨਮਾਨ

ਜਲੰਧਰ : ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਅੱਜ ਕੋਵਿਡ – 19 ਦੇ ਗੰਭੀਰ ਰੂਪ ਨਾਲ ਬਿਮਾਰ ਮਰੀਜਾਂ ਦੀ ਜਾਨ ਬਚਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੀਆਂ ਦਵਾਈਆਂ ਦੀ ਕਾਲਾਬਜਾਰੀ ਦਾ ਪਰਦਾਫਾਸ਼ ਕਰਨ ਵਾਲੀ ਇੱਕ ਲੜਕੀ ਨੂੰ ਸਨਮਾਨਿਤ ਕੀਤਾ। ਡੀਸੀ ਵੱਲੋਂ ਮਾਡਲ ਹਾਊਸ ਨਿਵਾਸੀ ਰੀਮਾ ਗੁਗਲਾਨੀ ਨੂੰ 25000 ਰੁਪਏ ਦਾ ਚੈੱਕ ਸੌਂਪਦੇ ਹੋਏ ਉਨ੍ਹਾਂ ਦੇ ਵੱਲੋਂ ਕੋਵਿਡ – 19 ਦੇ ਗੰਭੀਰ ਰੂਪ ਨਾਲ ਬਿਮਾਰ ਮਰੀਜਾਂ ਦੀ ਜਾਨ ਬਚਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੀਆਂ ਦਵਾਈਆਂ ਦੀ ਕਾਲਾਬਜਾਰੀ ਤੋਂ ਪਰਦਾ ਚੁੱਕਣ ਲਈ ਉਨ੍ਹਾਂ ਦੀ ਤਾਰੀਫ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਨਾਲ ਨਾ ਕੇਵਲ ਜੀਵਨ ਰੱਖਿਅਕ ਦਵਾਈਆਂ ‘ਚ ਪਾਰਦਰਸ਼ਤਾ ਨੂੰ ਵਧਾਵਾ ਮਿਲੇਗਾ ਸਗੋਂ ਦੂਸਰਿਆਂ ਨੂੰ ਵੀ ਸੰਕਟ ਦੇ ਇਸ ਸਮੇਂ ‘ਚ ਪੈਸੇ ਦਾ ਦੁਰਪਯੋਗ ਦੇ ਖਿਲਾਫ ਆਵਾਜ ਚੁੱਕਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਵਿਡ – 19 ਦੇ ਮਰੀਜਾਂ ਦੇ ਇਲਾਜ਼ ਵਿੱਚ ਕਮੀ ਹੋਰ ਜਿਆਦਾ ਸ਼ੁਲਕ ਲੈਣ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਜਿਲ੍ਹੇ ‘ਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ।




