breaking newscoronaviruscovid-19Latest NewsPunjabਖ਼ਬਰਾਂ
ਬੇਕਰੀ ਦੀ ਦੁਕਾਨ ਵਾਲੇ ਨੇ ਸ਼ਰੇਆਮ ਉਡਾਈਆਂ ਕੋਰੋਨਾ ਨਿਯਮਾਂ ਦੀਆ ਧੱਜੀਆ!ਪੁਲਿਸ ਨੇ ਵੀ ਨਹੀਂ ਕੀਤੀ ਕੋਈ ਕਾਰਵਾਈ

ਕੋਰੋਨਾ ਵਾਇਰਸ ‘ਤੇ ਠੱਲ ਪਾਉਣ ਲਈ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀਕੈਂਡ ਲਾਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲਗਾਈਆਂ ਹੋਈਆਂ ਹਨ ਪਰ ਇਸਦੇ ਬਾਵਜੂਦ ਵੀ ਕੁੱਝ ਲੋਕ ਅਤੇ ਦੁਕਾਨਦਾਰ ਅਜਿਹੇ ਵੀ ਹਨ ਜੋ ਇਨ੍ਹਾਂ ਨਿਯਮਾਂ ਦੀਆ ਸ਼ਰੇਆਮ ਧੱਜੀਆਂ ਉਡਾਉਂਦੇ ਹਨ।ਅਜਿਹੀ ਹੀ ਘਟਨਾ ਅੱਜ ਸ਼ਹਿਰ ਜਲੰਧਰ ਤੋਂ ਸਾਹਮਣੇ ਆਈ ਜਿੱਥੇ ਕਿ ਵੀਕੈਂਡ ਲਾਕਡਾਊਨ ਦੇ ਬਾਵਜੂਦ ਵੀ ਇੱਕ ਬੇਕਰੀ ਦੀ ਦੁਕਾਨ ਖੁੱਲ੍ਹੀ ਸੀ।ਹੈਰਾਨ ਦੀ ਗੱਲ ਇਹ ਹੈ ਕਿ ਉਸ ਬੇਕਰੀ ਦੀ ਦੁਕਾਨ ਤੋਂ ਕੁੱਝ ਦੂਰੀ ‘ਤੇ ਹੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਅਤੇ ਲੋਕਾਂ ਦੇ ਚਲਾਨ ਵੀ ਕੀਤੇ ਜਾ ਰਹੇ ਸੀ।ਪਰ ਸ਼ਰੇਆਮ ਖੁੱਲੀ ਬੇਕਰੀ ਖਿਲਾਫ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਦੁਕਾਨਦਾਰ ਸ਼ਰੇਆਮ ਆਪਣਾ ਸਮਾਨ ਵੇਚਦਾ ਰਿਹਾ




