Latest NewsPunjabਖ਼ਬਰਾਂ
ਜਿੰਮੀ ਸ਼ੇਰਗਿੱਲ ਤੋਂ ਬਾਅਦ ਹੁਣ ਇੱਕ ਹੋਰ ਕਲਾਕਾਰ ‘ਤੇ ਹੋਈ ਪੁਲਿਸ ਕਾਰਵਾਈ

ਇੱਕ ਪਾਸੇ ਕੋਰੋਨਾ ਨੂੰ ਰੋਕਣ ਲਈ ਸਰਕਾਰ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਤੇ ਦੂਜੇ ਪਾਸੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾ ਰਹੇ ਹਨ।ਕੁੱਝ ਦਿਨ ਪਹਿਲਾਂ ਨਾਮੀ ਕਲਾਕਾਰ ਜਿੰਮੀ ਸ਼ੇਰਾਗਿੱਲ ‘ਤੇ ਕੋਰੋਨਾ ਨਿਯਮਾਂ ਦੀਆਂ ਉਲੰਘਣਾ ਕਰਨ ‘ਤੇ ਪੁਲਿਸ ਕਾਰਵਾਈ ਹੋਈ ਸੀ ਅਤੇ ਹੁਣ ਇੱਕ ਹੋਰ ਨਾਮੀ ਕਲਾਕਾਰ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਹੈ।ਦੱਸ ਦਈਏ ਕਿ ਹੁਣ ਗਿੱਪੀ ਗਰੇਵਾਲ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਕਾਰਨ ਵਿਵਾਦ ‘ਚ ਆ ਗਏ ਹਨ।ਜਾਣਕਾਰੀ ਮੁਤਾਬਕ ਜਿਰਕਪੁਰ ‘ਚ ਬਿਨ੍ਹਾਂ ਇਜਾਜ਼ਤ ਤੋਂ ਗਿੱਪੀ ਗਰੇਵਾਲ ਦੀ ਸੂਟਿੰਗ ਚੱਲ ਰਹੀ ਸੀ।ਇਸਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸ਼ੂਟਿੰਗ ਨੂੰ ਰੁਕਵਾਇਆ ਅਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ‘ਚ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ




