breaking newscovid-19Latest NewsPunjabਖ਼ਬਰਾਂ
ਜਲੰਧਰ ‘ਚ ਅੱਜ ਵਧੇ ਕੋਰੋਨਾ ਮਰੀਜ : 550 ਲੋਕਾਂ ਦੀ ਰਿਪੋਰਟ ਆਈ ਪੌਜ਼ੀਟਿਵ,12 ਦੀ ਮੌਤ

ਜਲੰਧਰ : ਸ਼ਹਿਰ ‘ਚ ਅੱਜ ਕੋਰੋਨਾ ਸੰਕਰਮਿਤ ਮਰੀਜਾਂ ਦੀ ਗਿਣਤੀ ‘ਚ ਵਾਧਾ ਦੇਖਣ ਨੂੰ ਮਿਲਿਆ ਹੈ। ਇੱਥੇ 550 ਲੋਕਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਉਥੇ ਹੀ ਡੈਥ ਰੇਟ ‘ਚ ਵੀ ਕਮੀ ਨਹੀਂ ਆਈ। ਸ਼ਹਿਰ ‘ਚ ਅੱਜ 12 ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ ਹੈ।
ਦੱਸ ਦਈਏ ਕਿ ਸੂਬੇ ‘ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਘਟੀ ਹੈ ਪਰ ਮੌਤ ਦਾ ਗ੍ਰਾਫ ਅਜੇ ਵੀ 175 ਤੋਂ 227 ਦੇ ਵਿਚਕਾਰ ਚੱਲ ਰਿਹਾ ਹੈ। 1-2 ਦਿਨ ਰਾਹਤ ਮਿਲਦੀ ਹੈ ਤਾਂ ਅਗਲੇ ਦਿਨ ਹੀ ਗ੍ਰਾਫ ਵਧ ਜਾਂਦਾ ਹੈ। ਸੂਬੇ ਵਿਚੋਂ ਪ੍ਰਾਪਤ ਅੰਕੜਿਆਂ ਮੁਤਾਬਕ ਸੋਮਵਾਰ ਨੂੰ 4487 ਹੋਰ ਲੋਕ ਕੋਰੋਨਾ ਪੌਜ਼ੀਟਿਵ ਆਏ ਸਨ, ਜਿਸ ਨਾਲ ਹੁਣ ਤੱਕ 543484 ਲੋਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ।




