ChandigarhLatest NewsPunjabਖ਼ਬਰਾਂ
ਆਹ ਪੜ੍ਹੋ- ਸਿੱਧੂ ਮੂਸੇਵਾਲਾ ਨੂੰ ਅਦਾਲਤ ਨੇ ਕੀ ਕਿਹਾ | Moosewala Case

ਸੰਗਰੂਰ – 15 ਜੁਲਾਈ 2020
ਸੰਗਰੂਰ ਦੀ ਅਦਾਲਤ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਜ ਪੱਕੀ ਜ਼ਮਾਨਤ ਦੇ ਦਿੱਤੀ ਹੈ। ਜਦਕਿ ਇਸ ਤੋਂ ਪਹਿਲਾਂ ਮੂਸੇਵਾਲਾ ਆਰਜ਼ੀ ਜ਼ਮਾਨਤ ‘ਤੇ ਸੀ। ਦਰਅਸਲ ਕਰਫਿਊ ਦੌਰਾਨ ਸ਼ੂਟਿੰਗ ਰੇਂਜ਼ ‘ਚ ਏ.ਕੇ. 47 ਤੋਂ ਗੋਲੀਆਂ ਚਲਾਉਣ ਦੇ ਮਾਮਲੇ ‘ਚ ਸਿੱਧੂ ਮੂਸੇਵਾਲਾ ਸਣੇ ਪੁਲਸ ਮੁਲਾਜ਼ਮ ਵੀ ਸ਼ਾਮਲ ਸਨ । ਜਿੰਨਾਂ ‘ਤੇ ਬਰਨਾਲਾ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਇਸੇ ਦੌਰਾਨ ਵੀਡੀਓ ਵਾਇਰਲ ਹੋਣ ਦੇ 24 ਘੰਟੇ ਬਾਅਦ ਹੀ ਸੰਗਰੂਰ ਦੇ ਲੱਡਾ ਕੋਠੀ ‘ਚ ਫਾਇਰਿੰਗ ਦੀ ਦੂਜੀ ਵੀਡੀਓ ਵਾਇਰਲ ਹੋਈ ਸੀ| ਜਿਸ ‘ਤੇ ਧੂਰੀ ਪੁਲਿਸ ਨੇ ਥਾਣੇ ‘ਚ ਮਾਮਲਾ ਦਰਜ ਕੀਤਾ ਸੀ।




