Latest NewsPunjabਖ਼ਬਰਾਂ
ਨਰਸਾਂ ਦੀ ਹੜਤਾਲ ਕਾਰਨ ਮਰੀਜ਼ ਹੋ ਰਹੇ ਪ੍ਰੇਸ਼ਾਨ

ਲੁਧਿਆਣਾ 9 ਅਗਸਤ 2020
ਸਤਿਗੁਰੂ ਪ੍ਰਤਾਪ ਸਿੰਘ (ਅਪੋਲੋ) ਹਸਪਤਾਲ ਲੁਧਿਆਣਾ ਦਾ ਨਰਸਿੰਗ ਸਟਾਫ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹੜਤਾਲ ‘ਤੇ ਹੈ। ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਹੜਤਾਲ ‘ਤੇ ਗਈਆਂ ਨਰਸਾਂ ਨੇ ਕਿਹਾ ਕਿ ਹਸਪਤਾਲ ਦਾ ਪ੍ਰਸ਼ਾਸਨ ਉਨ੍ਹਾਂ ਤੋਂ ਦਿਨ ਰਾਤ ਡਿਊਟੀ ਕਰਵਾਉਂਦਾ ਹੈ। ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਸ ਕਾਰਨ ਨਰਸਿੰਗ ਸਟਾਫ ਹੜਤਾਲ ਕਰਨ ਲਈ ਮਜਬੂਰ ਹੈ।



