breaking newscoronaviruscovid-19Punjabਖ਼ਬਰਾਂ
ਪੇਂਡੂ ਖੇਤਰਾਂ ਲਈ ਕੋਰੋਨਾ ਦੀ ਦੂਜੀ ਲਹਿਰ ਜ਼ਿਆਦਾ ਖਤਰਨਾਕ!

ਪੰਜਾਬ ‘ਚ ਕੋੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ।ਕੋਰੋਨਾ ਦੀ ਇਹ ਦੂਜੀ ਲਹਿਰ ਸ਼ਹਿਰਾਂ ਦੀ ਬਜਾਏ ਪੇਂਡੂ ਖੇਤਰਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ।ਪੰਜਾਬ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਰਾਜ ਦੇ ਪੇਂਡੂ ਇਲਾਕਿਆਂ ਵਿੱਚ ਮੌਤ ਦਰ 2.7%,ਜਦੋਂ ਕਿ ਇਹ ਅੰਕੜਾ ਸ਼ਹਿਰੀ ਖੇਤਰਾਂ ਵਿੱਚ 1% ਤੋਂ ਵੀ ਘੱਟ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਦੇ ਮਾਲਵਾ ਖੇਤਰ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।




