InternationalLatest NewsNationalPunjabਖ਼ਬਰਾਂ
ਪੰਜਾਬ ਤੋਂ ਕੈਨੇਡਾ ਜਾ ਰਹੀ ਔਰਤ ਨਾਲ ਜਹਾਜ਼ ‘ਚ ਵਾਪਰਿਆ ਭਾਣਾ

ਬਰਨਾਲਾ 13 ਅਗਸਤ 2020
ਪੰਜਾਬ ਤੋਂ ਕੈਨੇਡਾ ਜਾ ਰਹੀ ਬਰਨਾਲਾ ਦੇ ਪਿੰਡ ਮੂੰਮ ਦੀ ਬਜ਼ੁਰਗ ਔਰਤ ਗੁਰਮੀਤ ਕੌਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। 63 ਸਾਲਾ ਮਾਤਾ ਗੁਰਮੀਤ ਕੌਰ ਏਅਰ ਇੰਡੀਆ ਏਅਰਲਾਈਨਜ਼ ਦੀ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਤੋਂ ਵੈਨਕੂਵਰ ਜਾ ਰਹੀ ਸੀ। ਪਰ ਹਵਾਈ ਸਫ਼ਰ ਦੌਰਾਨ ਹੀ ਜਹਾਜ਼ ਦੀ ਸੀਟ ‘ਤੇ ਗੁਰਮੀਤ ਕੌਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਗੁਰਮੀਤ ਕੌਰ ਆਪਣੇ ਪਤੀ ਨਾਲ ਕਰੀਬ 8 ਮਹੀਨੇ ਪਹਿਲਾਂ ਕੈਨੇਡਾ ਤੋਂ ਪੰਜਾਬ ਆਈ ਸੀ। ਜਦਕਿ ਲੌਕਡਾਊਨ ਕਾਰਨ ਉਹ ਏਥੇ ਹੀ ਫਸ ਗਏ ਸਨ। ਮ੍ਰਿਤਕਾ ਦੇ ਸਾਰੇ ਪਰਿਵਾਰਕ ਮੈਂਬਰ ਪਤੀ, ਦੋ ਲੜਕੇ ਤੇ ਦੋ ਲੜਕੀਆਂ ਕੈਨੇਡਾ ਵਿੱਚ ਹੀ ਰਹਿੰਦੇ ਹਨ। ਜਦਕਿ ਪਤੀ ਨੂੰ ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿੱਚ ਇਕਾਂਤਵਾਸ ਕੀਤਾ ਹੋਇਆ ਹੈ। ਮ੍ਰਿਤਕ ਗੁਰਮੀਤ ਕੌਰ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਿੰਡ ਪਹੁੰਚੀ ਤਾਂ ਕੈਨੇਡਾ ਤੇ ਪੰਜਾਬ ਰਹਿੰਦੇ ਸਾਕ ਸਬੰਧੀਆਂ ‘ਚ ਸੋਗ ਦੀ ਲਹਿਰ ਹੈ।




