ਭਲਕੇ 27 ਜੁਲਾਈ ਨੂੰ ਪੰਜਾਬ ‘ਚ ਹੋਵੇਗਾ ਚੱਕਾ ਜਾਮ! Punjab | Section 144

ਚੰਡੀਗੜ੍ਹ 26 ਜੁਲਾਈ 2020
ਭਲਕੇ 27 ਜੁਲਾਈ ਸੋਮਵਾਰ ਨੂੰ ਪੰਜਾਬ ਵਿੱਚ 13 ਜੱਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸਾਂ ਖਿਲਾਫ਼ ਟਰੈਕਟਰ ਮਾਰਚ ਕੱਢਿਆ ਜਾਵੇਗਾ। ਕਿਸਾਨਾਂ ਵੱਲੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ, ਮੰਤਰੀਆਂ ਜਾਂ ਹੋਰ ਆਗੂਆਂ ਦੇ ਘਰਾਂ ਨੂੰ ਘੇਰਨ ਦਾ ਐਲਾਨ ਕੀਤਾ ਹੋਇਆ ਹੈ। ਜਿਸ ਦੌਰਾਨ ਅਰਥੀ ਫੂਕ ਮੁਜ਼ਾਹਰੇ ਵੀ ਕੀਤੇ ਜਾਣਗੇ। ਕਿਸਾਨਾਂ ਦੇ ਟਰੈਕਟਰ ਮਾਰਚ ਕਾਰਨ ਪੰਜਾਬ ਪੁਲਿਸ ਨੇ ਵੀ ਤਿਆਰੀ ਕੱਸ ਲਈ ਹੈ। ਖ਼ਬਰ ਹੈ ਕਿ ਬਾਦਲਾਂ ਤੋਂ ਲੈ ਕੇ ਵੱਡੇ ਅਕਾਲੀ ਲੀਡਰਾਂ ਦੇ ਘਰ ਤੇ ਦਫ਼ਤਰਾਂ ਸਣੇ ਪਿੰਡ ਨੂੰ ਜਾਂਦੀਆਂ ਸੜਕਾਂ ‘ਤੇ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਦੰਗਾ ਰੋਕੂ ਸਮਾਨ ਜਿਸ ‘ਚ ਅੱਥਰੂ ਗੈਸ, ਲਾਠੀਆਂ, ਗੰਨਜ਼ ਵੀ ਤਿਆਰ ਕਰ ਲਏ ਹਨ।
ਕਿਸਾਨਾਂ ਨੂੰ ਜਥੇਬੰਦੀਆਂ ਦੀ ਅਪੀਲ
ਸਰਕਾਰ ਤੇ ਪੁਲਿਸ ਤੰਤਰ ਤੋਂ ਸੁਚੇਤ ਰਹਿਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਖਦਸ਼ਾ ਜਤਾਇਆ ਕਿ ਸਰਕਾਰ ਹੁਣ ਟਰੈਕਟਰ ਮੋਰਚੇ ਨੂੰ ਮੱਠਾ ਕਰਨ ਲਈ ਕੋਈ ਨਵਾਂ ਪੈਂਤੜਾ ਚੱਲ ਸਕਦੀ ਹੈ। ਇਸ ਲਈ ਸਾਰੇ ਕਿਸਾਨ ਸਾਵਧਾਨੀਆਂ ਰੱਖਦਿਆਂ ਅਕਾਲੀ ਭਾਜਪਾ ਆਗੂਆਂ ਦੇ ਘਰ ਵੱਲ ਭਲਕੇ ਰੋਸ ਮਾਰਚ ਕੱਢਣ ਲਈ ਤਿਆਰ ਬਰ ਤਿਆਰ ਰਹਿਣ।




