ChandigarhInternationalNationalPunjabਖ਼ਬਰਾਂ
ਮੀਂਹ ਦੇ ਪਾਣੀ ‘ਚ ਸਵਾਰੀਆਂ ਸਣੇ ਡੁੱਬੀ ਬੱਸ, ਫੇਰ ਵੇਖੋ ਕਿਵੇਂ ਬਚੀ ਜਾਨ | Bus | DTC

ਨਵੀਂ ਦਿੱਲੀ 19 ਜੁਲਾਈ 2020
ਦਿੱਲੀ-ਐਨਸੀਆਰ ‘ਚ ਪਏ ਮੀਂਹ ਨਾਲ ਦਿੱਲੀ ਦੀਆਂ ਸੜਕਾਂ ਤਲਾਬ ਦਾ ਰੂਪ ਧਾਰ ਗਈਆਂ ਹਨ। ਮਿੰਟੋ ਰੋਡ ਬ੍ਰਿਜ ਇਲਾਕੇ ‘ਚ ਅੰਡਰਪਾਸ ‘ਚ ਕਈ ਫੁੱਟ ਤੱਕ ਪਾਣੀ ਭਰ ਗਿਆ। ਇਸ ਦੌਰਾਨ ਅੰਡਰਪਾਸ ਤੋਂ ਲੰਘ ਰਹੀ ਡੀਟੀਸੀ ਦੀ ਬੱਸ ਪਾਣੀ ਵਿੱਚ ਡੁੱਬ ਗਈ। ਜਿਸ ਕਾਰਨ ਸਵਾਰੀਆਂ ਨੂੰ ਪੌੜੀ ਦੀ ਮਦਦ ਨਾਲ ਬੱਸ ‘ਚੋਂ ਬਾਹਰ ਕੱਢਿਆ ਗਿਆ। ਬ੍ਰਿਜ ਨਜ਼ਦੀਕ ਮੀਂਹ ਦੇ ਪਾਣੀ ‘ਚ ਇਕ ਵਿਅਕਤੀ ਦੀ ਲਾਸ਼ ਵੀ ਤੈਰਦੀ ਮਿਲੀ। ਜਿਸ ਨੂੰ ਰੇਲਵੇ ਟਰੈਕ ‘ਤੇ ਕੰਮ ਕਰ ਰਹੇ ਟਰੈਨ ਮੈਨ ਨੇ ਬਾਹਰ ਕੱਢਿਆ। ਮ੍ਰਿਤਕ ਵਿਅਕਤੀ ਡਰਾਇਵਰ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ ਕਰੀਬ 60 ਸਾਲ ਅਤੇ ਨਾਂਅ ਕੁੰਦਨ ਸਿੰਘ ਹੈ। ਦਿੱਲੀ ਪੁਲਿਸ ਮੁਤਾਬਕ ਮ੍ਰਿਤਕ ਵਿਅਕਤੀ ਕਨਾਟ ਪਲੇਸ ਵੱਲ ਜਾ ਰਿਹਾ ਸੀ। ਜਿਸ ਨੇ ਅੰਡਰਪਾਸ ਤੋਂ ਆਪਣਾ ਵਾਹਨ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਪਾਣੀ ‘ਚ ਡੁੱਬਣ ਕਾਰਨ ਉਕਤ ਵਿਅਕਤੀ ਦੀ ਮੌਤ ਹੋ ਗਈ।




