breaking newsLatest NewsPunjabਖ਼ਬਰਾਂ
ਲਹਿਰਾਗਾਗਾ `ਚ ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ

ਲਹਿਰਾਗਾਗਾ: ਇਸ ਸਮੇਂ ਦੀ ਵੱਡੀ ਖਬਰ ਲਹਿਰਾਗਾਗਾ ਤੋਂ ਆ ਰਹੀ ਹੈ ਜਿੱਥੇ ਕਿ ਸਵਾਰੀਆਂ ਨਾਲ ਭਰੀ ਬੱਸ ਨਾਲ ਇੱਕ ਹਾਦਸਾ ਵਾਪਰਿਆ ਹੈ ਦੱਸ ਦਈਏ ਕਿ ਸ਼ਹਿਰ ਦੇ ਵਿਚਕਾਰ ਬਣੇ ਰੇਲਵੇ ਅੰਡਰ-ਬਰਿੱਜ ਵਿੱਚ ਮੀਂਹ ਪੈਣ ਕਾਰਨ 10-10 ਫੁੱਟ ਪਾਣੀ ਭਰ ਗਿਆ। ਜਿਸ ਕਾਰਨ ਇਸ ਵਿੱਚੋਂ ਲੰਘ ਰਹੀ ਸਵਾਰੀਆਂ ਨਾਲ ਭਰੀ ਬੱਸ ਪਾਣੀ ਵਿੱਚ ਫਸ ਗਈ। ਜਦੋਂ ਸਵਾਰੀਆਂ ਨੇ ਰੌਲਾ ਪਾਇਆ ਤਾਂ ਉਥੇ ਹਫੜਾ-ਦਫੜੀ ਮੱਚ ਗਈ, ਜਿਸ ਤੋਂ ਬਾਅਦ ਲੋਕ ਪੌੜੀ ਲਗਾਕੇ ਬਾਹਰ ਆ ਗਏ। ਮਹੱਤਵਪੂਰਣ ਗੱਲ ਇਹ ਹੈ ਕਿ ਹਲਕੀ ਜਿਹੀ ਬਾਰਸ਼ ਕਾਰਨ ਬਰਿੱਜ ਦੇ ਹੇਠੋਂ ਪਾਣੀ ਭਰ ਗਿਆ, ਪਰ ਸਰਕਾਰ ਜਾਂ ਰੇਲਵੇ ਵਿਭਾਗ ਵੱਲੋਂ ਇਸ ਪਾਣੀ ਨੂੰ ਬਾਹਰ ਕੱਢਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ।




