Punjab
ਵਿਆਹ ਹੋਇਆ ਹੋਵੇ ਚਾਹੇ ਨਾ, ਪ੍ਰੇਮੀਆਂ ਦੀ ਸੁਰੱਖਿਆ ਦੇ ਹੱਕ ‘ਚ ਹਾਈਕੋਰਟ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਪਰਿਵਾਰ ਦੀ ਮਰਜ਼ੀ ਖਿਲਾਫ਼ ਵਿਆਹ ਕਰਾਉਣ ਵਾਲੇ ਜੋੜੇ ਸੁਰੱਖਿਆ ਦੇ ਹੱਕਦਾਰ ਹਨ। ਸੁਰੱਖਿਆ ਦੀ ਮੰਗ ਨੂੰ ਜੋੜੇ ਦੇ ਵਿਆਹ ਨੂੰ ਕਾਨੂੰਨੀ ਜਾਂ ਗੈਰ ਕਾਨੂੰਨੀ ਹੋਣ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਇੱਥੋਂ ਤਕ ਕਿ ਨਾਬਾਲਗ ਜੋੜੇ ਵੀ ਸੁਰੱਖਿਆ ਦੇ ਹੱਕਦਾਰ ਹਨ।
ਅੰਮ੍ਰਿਤਸਰ ‘ਚ ਆਪਣੇ ਤੋਂ ਕਰੀਬ ਪੰਜ ਸਾਲ ਵੱਡੀ ਲੜਕੀ ਨਾਲ ਵਿਆਹ ਕਰਾਉਣ ਵਾਲੇ ਵੀਹ ਸਾਲਾ ਨੌਜਵਾਨ ਦੀ ਸੁਰੱਖਿਆ ਦੀ ਪਟੀਸ਼ਨ ‘ਤੇ ਕੋਰਟ ਨੇ ਅੰਮ੍ਰਿਤਸਰ ਪੁਲਿਸ ਨੂੰ ਜੋੜੇ ਦੀ ਸੁਰੱਖਿਆ ਸਬੰਧੀ ਕਾਰਵਾਈ ਦੇ ਹੁਕਮ ਦਿੱਤੇ।
ਜਸਟਿਸ ਅਰੁਣ ਮੋਂਗਾ ਨੇ ਕਿਹਾ ਸੰਵਿਧਾਨ ਦੇ ਆਰਟੀਕਲ 21 ‘ਚ ਦਿੱਤੇ ਗਏ ਅਧਿਕਾਰਾਂ ‘ਚ ਕਿਸੇ ਵੀ ਬਾਲਗ ਜਾਂ ਨਾਬਾਲਗ ਵਿਅਕਤੀ ਦੀ ਸੁਰੱਖਿਆ ਨੂੰ ਨਿਸਚਿਤ ਕੀਤੇ ਜਾਣ ਨੂੰ ਪਹਿਲ ਦਿੱਤੀ ਜਾਣੀ ਜ਼ਰੂਰੀ ਹੈ।




