breaking newscovid-19Latest NewsPunjabਖ਼ਬਰਾਂ
ਅੰਮ੍ਰਿਤਸਰ ‘ਚ ਮਿਲੇ ਕੋਰੋਨਾ ਦੇ 172 ਨਵੇਂ ਮਾਮਲੇ, 12 ਦੀ ਗਈ ਜਾਨ

ਅੰਮ੍ਰਿਤਸਰ : ਜਿਲ੍ਹੇ ‘ਚ ਕੋਰੋਨਾ ਸੰਕਰਮਣ ਦੀ ਮਾਰ ਲਗਾਤਾਰ ਪੈ ਰਹੀ ਹੈ ਅਤੇ ਇਹ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਜ਼ਿਲ੍ਹੇ ‘ਚ ਅੱਜ ਕੋਰੋਨਾ ਸੰਕਰਮਣ ਦੇ 172 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਜਿਲ੍ਹੇ ‘ਚ ਕੋਰੋਨਾ ਦੇ ਕੁਲ 44386 ਮਾਮਲੇ ਆ ਚੁੱਕੇ ਹਨ ਜਦੋਂ ਕਿ ਕੋਰੋਨਾ ਦੇ 280 ਕੇਸ ਰਿਕਵਰਡ ਕੀਤੇ ਗਏ ਹਨ।
ਇਸ ਤਰ੍ਹਾਂ ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਦੇ 39494 ਮਾਮਲੇ ਰਿਕਵਰਡ ਕੀਤੇ ਜਾ ਚੁੱਕੇ ਹਨ, ਜਦੋਂ ਕਿ ਕੋਰੋਨਾ ਦੇ 3461 ਕੇਸ ਐਕਟਿਵ ਹਨ। ਇਸ ਦੌਰਾਨ ਜ਼ਿਲ੍ਹੇ ‘ਚ ਅੱਜ 12 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ‘ਚ ਕੋਰੋਨਾ ਨਾਲ 1431 ਲੋਕਾਂ ਦੀ ਜਾਨ ਜਾ ਚੁੱਕੀ ਹੈ।




