ChandigarhInternationalLatest NewsLocal NewsNationalPunjabਖ਼ਬਰਾਂ
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦਾ ਹਾਲ ਵੇਖੋ, ਬਾਰਿਸ਼ ਦੇ ਪਾਣੀ ‘ਚ ਡੁੱਬੀ ਹੈਰੀਟੇਜ ਸਟਰੀਟ

ਅੰਮ੍ਰਿਤਸਰ – 19 ਜੁਲਾਈ 2020
ਅੰਮ੍ਰਿਤਸਰ ‘ਚ ਅੱਜ ਹੋਈ ਭਾਰੀ ਬਾਰਿਸ਼ ਦੇ ਨਾਲ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ। ਹੈਰੀਟੇਜ ਸਟਰੀਟ ਤਾਂ ਪੂਰੀ ਤਰ੍ਹਾਂ ਬਾਰਿਸ਼ ਦੇ ਪਾਣੀ ‘ਚ ਡੁੱਬੀ ਰਹੀ। ਪਾਣੀ ਦੀ ਨਿਕਾਸੀ ਦਾ ਮਾੜਾ ਹਾਲ ਤਸਵੀਰਾਂ ਬਿਆਨ ਕਰ ਰਹੀਆਂ ਹਨ। ਪਾਣੀ ਭਰਨ ਨਾਲ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਮੁਤਾਬਕ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਬਰਸਾਤੀ ਪਾਣੀ ਇਸ ਤਰ੍ਹਾਂ ਪ੍ਰਸ਼ਾਸਨ ਦੇ ਮਾੜੇ ਇੰਤਜ਼ਾਮਾਂ ਕਾਰਨ ਖੜਾ ਹੋ ਜਾਂਦਾ ਹੈ। ਕਰੋੜਾਂ ਦੀ ਲਾਗਤ ਨਾਲ ਬਣੀ ਹੈਰੀਟੇਜ ਸਟਰੀਟ, ਕੋਤਵਾਲੀ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਸਾਰਾ ਰਾਹ ਪਾਣੀ ਨਾਲ ਭਰਿਆ ਹੋਇਆ ਹੈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮਾਹਰਾਂ ਮੁਤਾਬਕ 19 ਤੋਂ 21 ਜੁਲਾਈ ਤੱਕ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।




