ਆਮ ਆਦਮੀ ਪਾਰਟੀ ‘ਚੋਂ ਮੁਅੱਤਲ ਕੀਤੇ ਸਾਬਕਾ MLA ਜਰਨੈਲ ਸਿੰਘ ਦਾ ਵੱਡਾ ਬਿਆਨ

ਦਿੱਲੀ 13 ਅਗਸਤ 2020
ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਰਨੈਲ ਸਿੰਘ ਦਾ ਕਹਿਣਾ ਹੈ ਕਿ ਪਾਰਟੀ ਨੇ ਉਹਨਾਂ ‘ਤੇ ਇਕਤਰਫ਼ਾ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਜਰਨੈਲ ਸਿੰਘ ਨੇ ਆਪਣੇ ਸੋਸ਼ਲ ਮੀਡੀਆ ‘ਤੇ ਵੀ ਇਕ ਬਿਆਨ ਜਾਰੀ ਕੀਤਾ ਸੀ। ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ‘ਮੇਰਾ ਫੋਨ ਓਨਲਾਇਨ ਕਲਾਸ ਲਈ ਨਿੱਕੇ ਬੇਟੇ ਕੋਲ ਸੀ। ਓਸਨੇ ਇੱਕ ਪੋਸਟ ਕਾਪੀ ਪੇਸਟ ਕਰ ਦਿੱਤੀ। ਜੋ ਮੈਂ ਡਿਲੀਟ ਕਰ ਦਿੱਤੀ ਸੀ। ਪਰਮਾਤਮਾ ਦੇ ਸਾਰੇ ਨਾਮ ਰਾਮ, ਗੋਬਿੰਦ, ਕੇਸ਼ਵ, ਸਦਾਸ਼ਿਵ ਸਾਰਿਆਂ ਦਾ ਮੈਂ ਸਤਿਕਾਰ ਕਰਦਾ ਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਧਾਂਤ ‘ਤੇ ਚੱਲਦਾ ਹਾਂ।
https://www.facebook.com/jarnail.singh.182
ਦਰਅਸਲ ਹਿੰਦੂ ਦੇਵੀ-ਦੇਵਤਿਆਂ ‘ਤੇ ਵਿਵਾਦਿਤ ਟਿੱਪਣੀ ਤੋਂ ਬਾਅਦ ਆਮ ਆਦਮੀ ਪਾਰਟੀ ਪਾਰਟੀ ਨੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਸੀ।
ਮੰਗਲਵਾਰ 11 ਅਗਸਤ ਨੂੰ ਜਰਨੈਲ ਸਿੰਘ ਦੀ ਫੇਸਬੁੱਕ ‘ਤੇ ਵਿਵਾਦਿਤ ਟਿੱਪਣੀ ਪਈ ਸੀ। ਜਿਸ ਤੋਂ ਬਾਅਦ ਪਾਰਟੀ ਨੇ ਕਾਰਵਾਈ ਕੀਤੀ।
ਖ਼ਾਸ ਤੌਰ ‘ਤੇ ਦੱਸਣਾ ਬਣਦਾ ਹੈ ਕਿ ਜਰਨੈਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ, ਜਿਸ ‘ਚ ਉਹਨਾਂ ਤੋਂ ਪੁੱਛਿਆ ਗਿਆ ਹੈ ਕਿ ਉਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਿਉਂ ਨਾ ਕੀਤਾ ਜਾਵੇ?




