10ਵੀਂ ਤੇ 12ਵੀਂ ਦੀ ਮਾਰਕਸ਼ੀਟ ਇੰਝ ਕਰੋ ਡਾਊਨਲੋਡ, ਸੀਬੀਐਸਈ ਨੇ ਭੇਜੇ SMS
ਨਵੀਂ ਦਿੱਲੀ: ਸੀਬੀਐਸਈ ਬੋਰਡ ਦੀਆਂ 10ਵੀਂ ਤੇ 12 ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆਉਣ ਵਾਲੇ ਹਨ। ਮੰਨਿਆ ਜਾ ਰਿਹਾ ਹੈ ਕਿ ਬੋਰਡ 15 ਜੁਲਾਈ ਨੂੰ ਨਤੀਜਿਆਂ ਦਾ ਐਲਾਨ ਕਰੇਗਾ। ਇਸ ਲਈ ਬੋਰਡ ਤਿਆਰੀ ਕਰ ਰਿਹਾ ਹੈ। ਵਿਦਿਆਰਥੀਆਂ ਨੂੰ ਇੱਕ ਖਾਸ ਐਸਐਮਐਸ ਭੇਜ ਰਿਹਾ ਹੈ ਤਾਂ ਜੋ ਉਹ ਇਮਤਿਹਾਨ ਦੇ ਨਤੀਜੇ ਵੇਖਣ ਲਈ ਡਿਜੀਲੋਕਰ ਮੋਬਾਈਲ ਐਪ ਨੂੰ ਡਾਊਨਲੋਡ ਕਰਨ। ਵਿਦਿਆਰਥੀ ਇਸ ਐਪ ‘ਤੇ ਆਪਣੀ ਮਾਰਕਸ਼ੀਟ ਵੇਖ ਸਕਣਗੇ।
ਬੋਰਡ ਨੇ ਇਹ ਸਾਰੇ ਉਮੀਦਵਾਰਾਂ ਨੂੰ ਮੈਸੇਜ ਭੇਜਿਆ ਹੈ ਜਿਸ ਵਿੱਚ ਉਨ੍ਹਾਂ ਨੂੰ ਮਾਰਕਸ਼ੀਟ ਦੇਖਣ ਤੇ ਡਾਊਨਲੋਡ ਕਰਨ ਲਈ ਇਸ ਐਪ ਨੂੰ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ। ਡਿਜੀਲੋਕਰ ਕੇਂਦਰ ਸਰਕਾਰ ਦੀ ਐਪ ਹੈ, ਜਿਸ ‘ਚ ਭਾਰਤੀ ਨਾਗਰਿਕ ਆਪਣੇ ਸਾਰੇ ਕੀਮਤੀ ਦਸਤਾਵੇਜ਼ ਡਿਜੀਟਲ ਫਾਰਮੈਟ ਵਿੱਚ ਰੱਖ ਸਕਦੇ ਹਨ ਤੇ ਲੋੜ ਪੈਣ ‘ਤੇ ਆਸਾਨੀ ਨਾਲ ਕਿਸੇ ਵੀ ਆਨਲਾਈਨ ਐਪਲੀਕੇਸ਼ਨ ਵਿੱਚ ਇਸਤੇਮਾਲ ਕਰ ਸਕਦੇ ਹਨ।
ਰਿਪੋਰਟ ਮੁਤਾਬਕ, ਹਾਲਾਂਕਿ ਇਸ ਐਪ ਨੂੰ ਡਾਊਨਲੋਡ ਕਰਨਾ ਲਾਜ਼ਮੀ ਨਹੀਂ ਤੇ ਜੋ ਵਿਦਿਆਰਥੀ ਇਸ ਨੂੰ ਡਾਊਨਲੋਡ ਨਹੀਂ ਕਰਨਾ ਚਾਹੁੰਦੇ, ਉਹ digilocker.gov.in ‘ਤੇ ਲੌਗਇਨ ਕਰਕੇ ਆਪਣੀ ਮਾਰਕਸੀਟ ਨੂੰ ਵੀ ਡਾਊਨਲੋਡ ਕਰ ਸਕਦੇ ਹਨ।
ਮਾਰਕਸ਼ੀਟ ਨੂੰ ਵੇਖਣ ਲਈ ਸੀਬੀਐਸਈ ਨੇ ਆਪਣੇ ਮੈਸੇਜ ਵਿੱਚ ਦੱਸਿਆ ਕਿ ਵਿਦਿਆਰਥੀਆਂ ਨੂੰ ਐਪ ਡਾਊਨਲੋਡ ਕਰਨੀ ਹੋਵੇਗੀ। ਇਸ ‘ਚ ਲੌਗਇਨ ਕਰਨ ਲਈ, ਤੁਹਾਨੂੰ ਸੀਬੀਐਸਈ ਕੋਲ ਰਜਿਸਟਰਡ ਮੋਬਾਈਲ ਨੰਬਰ ਟਾਈਪ ਕਰਨਾ ਪਵੇਗਾ ਤੇ ਉਸ ਨੰਬਰ ‘ਤੇ ਇੱਕ ਓਟੀਪੀ ਆਏਗਾ।
ਇਸ ਓਟੀਪੀ ਤੋਂ ਬਾਅਦ ਆਖਰਕਾਰ ਵਿਦਿਆਰਥੀਆਂ ਨੂੰ ਆਪਣੇ ਬੋਰਡ ਰੋਲ ਨੰਬਰ ਦੇ ਅੰਤਮ 6 ਅੰਕ ਟਾਈਪ ਕਰਨੇ ਪੈਣਗੇ, ਜੋ ਉਨ੍ਹਾਂ ਦਾ ਸੁਰੱਖਿਆ ਪਿੰਨ ਹੋਵੇਗਾ। ਇਸ ਤੋਂ ਬਾਅਦ ਵਿਦਿਆਰਥੀ ਆਪਣੀ ਮਾਰਕਸ਼ੀਟ ਡੈਸ਼ਬੋਰਡ ਵਿੱਚ ਡਾਊਨਲੋਡ ਕਰ ਸਕਦੇ ਹਨ।
ਖਾਸ ਗੱਲ ਇਹ ਹੈ ਕਿ 10ਵੀਂ ਵਾਰ ਇਸ ਵਾਰ ਬੋਰਡ ਇੱਕੋ ਦਸਤਾਵੇਜ਼ ਵਜੋਂ ਮਾਰਕਸ਼ੀਟ ਅਤੇ ਸਰਟੀਫਿਕੇਟ ਦੇ ਰਿਹਾ ਹੈ। ਹਾਲਾਂਕਿ, 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਮੇਸ਼ਾਂ ਦੀ ਤਰ੍ਹਾਂ ਵੱਖ-ਵੱਖ ਹੀ ਮਿਲਣਗੇ ਤੇ ਦੋਵਾਂ ਨੂੰ ਇਸੇ ਤਰੀਕੇ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ।




