coronaviruscovid-19Latest NewsPoliticsPunjabਖ਼ਬਰਾਂ
ਕੋਰੋਨਾ ਦੇ ਮੱਦਦੇਨਜ਼ਰ CM ਕੈਪਟਨ ਅੱਜ ਕਰਨਗੇ ਕੋਵਿਡ ਰਿਵਿਊ ਬੈਠਕ

ਪੰਜਾਬ:-ਪੰਜਾਬ ‘ਚ ਬੇਕਾਬੂ ਹੋਏ ਕੋਰੋਨਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਅੱਜ ਮੁੜ ਕੋਵਿਡ ਰਿਵਿਊ ਬੈਠਕ ਕਰਨ ਜਾ ਰਹੇ ਹਨ।ਜਿਸਦੇ ਵਿੱਚ ਸੂਬੇ ‘ਚ ਵਧ ਰਹੇ ਕੋਰੋਨਾ ਦੇ ਕਹਿਰ ‘ਤੇ ਠੱਲ ਪਾਉਣ ਸੰਬੰਧੀ ਚਰਚਾ ਕੀਤੀ ਜਾਵੇਗੀ।ਮੁੱਖ ਮੰਤਰੀ ਦੀ ਇਹ ਬੈਠਕ ਦੁਪਹਿਰੇ 3 ਵਜੇ ਸ਼ੁਰੂ ਹੋ ਜਾਵੇਗੀ ਅਤੇ ਬੈਠਕ ‘ਚ ਸਿਹਤ ਮੰਤਰੀ ਬਲਬੀਰ ਸਿੱਧੂ ਸਮੇਤੇ ਕੋਈ ਹੋਰ ਉੱਚ ਅਧਿਕਾਰੀ ਸ਼ਾਮਲ ਹੋਣਗੇ।ਅੱਜ ਇਸ ਬੈਠਕ ‘ਚ ਸਰਕਾਰ ਵੱਡੇ ਫੈਸਲੇ ਵੀ ਲੈ ਸਕਦੀ ਹੈ ਕਿਉਂਕਿ ਸਰਕਾਰ ਵੱਲੋਂ ਹਰ ਰੋਜ਼ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਹਿਦਾਇਤਾਂ ਦੇ ਬਾਵਜੂਦ ਵੀ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੱਸ ਦਈਏ ਕਿ ਪੰਜਾਬ ‘ਚ ਪਿਛਲੇ 24 ਘੰਟਿਆ ਦੌਰਾਨ 7300 ਦੇ ਲਗਭਗ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦੇ ਵਿੱਚੋਂ 150 ਦੇ ਕਰੀਬ ਮਰੀਜ਼ਾਂ ਦੀ ਕੋਰੋਨਾ ਕਾਰਨ ਜਾਨ ਵੀ ਚਲੀ ਗਈ ਹੈ




