ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ,ਪਿਛਲੇ 24 ਘੰਟਿਆਂ ‘ਚ ਆਏ 7601 ਨਵੇਂ ਮਾਮਲੇ,173 ਲੋਕਾਂ ਦੀ ਹੋਈ

ਪੰਜਾਬ:-ਪੰਜਾਬ ‘ਚ ਕੋਰੋਨਾ ਦੀ ਦੂਜੀ ਲਹਿਰ ਨੇ ਹੜਕੰਪ ਮਚਾ ਰੱਖਿਆ ਹੈ।ਸੂਬੇ ‘ਚ ਕੋਰੋਨਾ ਦਾ ਗ੍ਰਾਫ ਦਿਨੋ-ਦਿਨ ਵਧਦਾ ਜਾ ਰਿਹਾ ਹੈ।ਹਰ ਰੋਜ਼ ਕਈ ਲੋਕ ਇਸ ਮਾਹਾਂਮਾਰੀ ਦੀ ਲਪੇਟ ‘ਚ ਆ ਰਹੇ ਹਨ ਅਤੇ ਆਪਣੀਆਂ ਕੀਮਤੀ ਜਾਨ ਗਵਾ ਰਹੇ ਹਨ।ਦੱਸ ਦਈਏ ਕਿ ਬੀਤੇ 24 ਘੰਟਿਆਂ ਦੌਰਾਨ ਪੰਜਾਬ ‘ਚ ਕੋਰੋਨਾ ਦੇ 7601 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚੋਂ 173 ਮਰੀਜ਼ਾਂ ਦੀ ਜਾਨ ਵੀ ਚਲੀ ਗਈ ਹੈ।ਦੂਜੇ ਪਾਸੇ 6715 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਵੀ ਦਿੱਤੀ ਹੈ।
ਪੰਜਾਬ ਦੇ ਹੋਟਸਪੋਟ ਜਿਲ੍ਹਿਆਂ ਦਾ ਹਾਲ:-
ਬੀਤੇ 24 ਘੰਟਿਆਂ ਦੌਰਾਨ ਪੰਜਾਬ ‘ਚ ਕੋਰੋਨਾ ਦੇ 7601 ਨਵੇਂ ਮਾਮਲੇ ਸਾਹਮਣੇ ਆਏ ਹਨ।ਜਿਨ੍ਹਾਂ ਵਿੱਚੋਂ 1347 ਮਾਮਲੇ ਸਿਰਫ ਜਿਲ੍ਹਾ ਲੁਧਿਆਣਾ ‘ਚੋਂ ਸਾਹਮਣੇ ਆਏ ਹਨ।ਇਸ ਮਾਹਾਂਮਾਰੀ ਕਾਰਨ ਲੁਧਿਆਣਾ,ਮੋਹਾਲੀ,ਬਠਿੰਡਾ,ਜਲੰਧਰ,ਅੰਮ੍ਰਿਤਸਰ ਅਤੇ ਪਟਿਆਲਾ 6 ਜਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ ਜਿਸ ਕਾਰਨ ਇਨ੍ਹਾਂ ਜਿਲ੍ਹਿਆਂ ‘ਚ ਕਾਫੀ ਸਖਤੀ ਵਧਾਈ ਹੋਈ ਹੈ ਪਰ ਸਖਤੀ ਦੇ ਬਾਵਜੂਦ ਵੀ ਜਿਲ੍ਹਿਆਂ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀਂ ਨਹੀਂ ਲੈ ਰਿਹਾ।




