breaking newscoronaviruscovid-19DelhiLatest NewsPoliticsਖ਼ਬਰਾਂ
ਆਕਸੀਜਨ ਦੀ ਕਮੀ ਦੇ ਚਲਦਿਆਂ ਰਾਹੁਲ ਗਾਂਧੀ ਦਾ PM ਮੋਦੀ ‘ਤੇ ਤਿੱਖਾ ਵਾਰ

ਦੇਸ਼ ‘ਚ ਜਿੱਥੇ ਇੱਕ ਪਾਸੇ ਹੋਰ ਹਜ਼ਾਰਾਂ ਦੀ ਗਿਣਤੀ ‘ਚ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਨੇ ੳੁੱਥੇ ਹੀ ਦੂਜੇ ਪਾਸੇ ਆਕਸੀਜਨ ਦੀ ਵੀ ਭਾਰੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ।ਆਕਸੀਜਨ ਦੀ ਕਮੀ ਦੇ ਕਾਰਨ ਦੇਸ਼ ‘ਚ ਹਾਹਾਕਾਰ ਮਚੀ ਹੋਈ ਹੈ ਤੇ ਹੋਰ ਰੋਜ਼ ਵੱਡੀ ਗਿਣਤੀ ‘ਚ ਮਰੀਜ਼ ਸਿਰਫ ਆਕਸੀਜਨ ਨਾ ਮਿਲਣ ਕਾਰਨ ਮਰ ਰਹੇ ਹਨ।ਇਸ ਸਭ ਨੂੰ ਦੇਖਦੇ ਹੋਏ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ।ਰਾਹੁਲ ਗਾਂਧੀ ਨੇ ਇੱਕ ਟਵੀਟ ਕਰਕੇ ਮੋਦੀ ਸਰਕਾਰ ਨੂੰ ਆੜੇ ਹਥੀਂ ਲਿਆ ਹੈ।ਟਵੀਟ ‘ਚ ਰਾਹੁਲ ਗਾਂਧੀ ਨੇ ਲਿਖਿਆ ਕਿ ‘ਦੇਸ਼ ਨੂੰ PM ਆਵਾਸ ਦੀ ਨਹੀਂ,ਸਾਂਹ ਦੀ ਜ਼ਰੂਰ ਹੈ’





