breaking newscoronaviruscovid-19Latest Newsਖ਼ਬਰਾਂ
BREAKING NEWS:ਦੇਸ਼ ‘ਚ ਕੋੋਰੋਨਾ ਦੀ ਤੀਸਰੀ ਲਹਿਰ ਦਾ ਆਉਣਾ ਤੈਅ,ਜਾਣੋ ਕਿੰਨੀ ਹੋਵੇਗੀ ਖ਼ਤਰਨਾਕ?

ਭਾਰਤ ‘ਚ ਇੱਕ ਸਾਲ ਬਾਅਦ ਆਈ ਕੋਰੋਨਾ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ‘ਚ ਕਹਿਰ ਢਾਇਆ ਹੋਇਆ ਹੈ ਪਰ ਹੁਣ ਦੇਸ਼ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ‘ਚ ਹੋਰ ਵੀ ਮੁਸੀਬਤ ਝੱਲਣੀ ਪੈ ਸਕਦੀ ਹੈ।ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਇਸ ਮਾਹਾਂਮਾਰੀ ਦੀ ਤੀਸਰੀ ਲਹਿਰ ਆਉਣਾ ਵੀ ਤੈਅ ਹੈ।ਹਾਲਾਂਕਿ ਇਹ ਤੀਸਰੀ ਲਹਿਰ ਕਦੋਂ ਆਵੇਗੀ ਤੇ ਕਿੰਨੀ ਖ਼ਤਰਨਾਕ ਹੋਵੇਗੀ ਇਸ ਬਾਰੇ ਕੁੱਝ ਕਹਿਣਾ ਤਾਂ ਮੁਸ਼ਕਿਲ ਹੈ।ਇਹ ਚਿਤਾਵਨੀ ਖੁਦ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਦੇ ਲੋਕਾਂ ਨੂੰ ਦਿੱਤੀ ਗਈ ਹੈ।ਇਸ ਤੀਜੀ ਲਹਿਰ ਦੀ ਜਾਣਕਾਰੀ ਮੁੱਖ ਵਿਗਿਆਨਕ ਸਲਾਹਕਾਰ ਪ੍ਰੋ.ਰਾਘਵਨ ਦੇ ਵੱਲੋ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਦੇਸ਼ ‘ਚ ਕੋਰੋਨਾ ਦੀ ਤੀਸਰੀ ਲਹਿਰ ਦਾ ਆਉਣਾ ਬਿਲਕੁਲ ਤੈਅ ਹੈ ਪਰ ਇਹ ਲਹਿਰ ਕਦੋਂ ਆਵੇਗੀ ਤੇ ਕਿੰਨੀ ਖ਼ਤਰਨਾਕ ਹੋਵੇਗੀ ਇਸ ਬਾਰੇ ਅਜੇ ਕੁੱਝ ਕਹਿਣਾ ਮੁਸ਼ਕਿਲ ਹੈ