ਜਾਨੋ ਮਾਰ ਦੀ ਧਮਕੀ ਦੇਣ ਅਤੇ 50 ਲੱਖ ਰੁਪਏ ਦੀ ਮੰਗ ਦੇ ਅਪਰਾਧ ‘ਚ 3 ਲੋਕ ਗ੍ਰਿਫਤਾਰ

ਮੰਡੀ ਗੋਬਿੰਦਗੜ: ਗੋਬਿੰਦਗੜ ਦੇ ਇੱਕ ਲੋਹੇ ਦੇ ਕਾਰੋਬਾਰੀ ਨੂੰ ਵਟਸਐਪ ਕਾਲ ਰਾਹੀਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੇ ਨਾਲ ਹੀ ਗੋਬਿੰਦਗੜ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀਐਸਪੀ ਨੇ ਦੱਸਿਆ ਕਿ ਸ਼ਕਾਇਤਕਰਤਾ ਵਿਜੇ ਕੁਮਾਰ ਨਿਵਾਸੀ ਸੈਕਟਰ 21 ਬੀ, ਕ੍ਰਿਸ਼ਨਾ ਨਗਰ ਮੰਡੀ ਗੋਬਿੰਦਗੜ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਵਟਸਐਪ ਕਾਲ ਮਿਲੀ।ਫੋਨ ਕਰਨ ਵਾਲੇ ਨੇ ਵਿਜੇ ਕੁਮਾਰ ਨੂੰ ਫੋਨ ਕਰਕੇ ਕਿ 50 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਤੈਨੂੰ ਮਾਰ ਦਿੱਤਾ ਜਾਵੇਗਾ।ਵਿਜੇ ਕੁਮਾਰ ਨੇ ਪਹਿਲਾਂ ਤਾਂ ਇਸ ਧਮਕੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਪਰ ਉਸ ਵਿਅਕਤੀ ਦੇ ਵੱਲੋਂ ਵਿਜੇ ਕੁਮਾਰ ਨੂੰ ਫਿਰ ਫੋਨ ਕਰਕੇ ਧਮਕਾਇਆ ਗਿਆ ਜਿਸਤੋਂ ਬਾਅਦ ਵਿਜੇ ਕੁਮਾਰ ਨੇ ਇਸ ਦੀ ਸ਼ਿਕਇਤ ਪੁਲਿਸ ਨੂੰ ਕਰਵਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ।ਜਾਂਚ ਤੋਂ ਬਾਅਦ ਇਸ ਮਾਮਲੇ `ਚ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ




