breaking newscoronaviruscovid-19
ਦੇਸ਼ ‘ਚ ਬਲੈਕਫੰਗਸ ਦਾ ਵਧਿਆ ਕਹਿਰ,ਸਾਹਮਣੇ ਆਏ 7000 ਨਵੇਂ ਮਰੀਜ਼

ਦੇਸ਼ ‘ਚ ਜਿੱਥੇ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ੳੱਥੇ ਹੀ ਦੇਸ਼ ਲੋਕਾਂ ਲਈ ਇੱਕ ਨਵੀਂ ਮੁਸੀਬਤ ਖੜ੍ਹੀ ਹੁਮਦਿ ਨਜ਼ਰ ਆ ਰਹੀ ।ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਇਸ ਦੌਰ ‘ਚ ਬਲੈਕਫੰਗਸ ਨਾਂ ਦੀ ਇੱਕ ਬਿਮਾਰੀ ਦਾ ਕਹਿਰ ਵੀ ਹੁਣ ਦੇਸ਼ ‘ਚ ਵਧਦਾ ਜਾ ਰਿਹਾ ਹੈ।ਜਾਣਕਾਰੀ ਮੁਤਾਬਕ ਦੇਸ਼ ‘ਚ ਹੁਣ ਤੱਕ ਇਸ ਮਹਾਂਮਰੀ ਦੇ 7000 ਤੋਂ ਵੀ ਵਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 200 ਲੋਕਾਂ ਦੀ ਇਸ ਮਹਾਂਮਾਰੀ ਦੇ ਨਾਲ ਮੌਤ ਵੀ ਹੋ ਗਈ ਹੈ।ਦੇਸ਼ ਦੇ 9 ਰਾਜਾਂ ਨੇ ਇਸ ਬਿਮਾਰੀ ਨੂੰ ਮਹਾਂਮਾਰੀ ਤੱਕ ਵੀ ਐਲਾਨ ਦਿੱਤਾ ਹੈ।ਕੋਰੋਨਾ ਵਰਗੀ ਮਹਾਂਮਾਰੀ ਦੇ ਦੌਰ `ਚ ਇੱਕ ਹੋਰ ਬਿਮਾਰੀ ਦੀ ਐਂਟਰੀ ਹੋਣਾ ਦੇਸ਼ ਲਈ ਬਹੁਤ ਵੱਡਾ ਖਤਰਾ ਸਾਬਿਤ ਹੋ ਸਕਦਾ ਹੈ



