breaking newscovid-19Latest NewsPunjabਖ਼ਬਰਾਂ
Chandigarh ਪ੍ਰਸ਼ਾਸਨ ਦੀਆਂ ਨਵੀਆਂ Guidinglines ਜਾਰੀ, ਸਵੇਰੇ 9 ਵਜੇ ਤੋਂ 4 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ, ਸਵੀਮਿੰਗ ਪੂਲ ਅਤੇ ਜਿੰਮ ਰਹਿਣਗੇ ਬੰਦ

ਚੰਡੀਗੜ੍ਹ : ਚੰਡੀਗੜ੍ਹ ‘ਚ ਪ੍ਰਸ਼ਾਸਨ ਨੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਤੋਂ ਲੋਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ। ਪ੍ਰਸ਼ਾਸਨ ਵਲੋਂ ਜਿਲ੍ਹੇ ‘ਚ ਇੱਕ ਹਫ਼ਤੇ ਤੱਕ ਕੋਰੋਨਾ ਕਰਫਿਊ ਵਧਾਇਆ ਗਿਆ ਹੈ। ਹਾਲਾਂਕਿ ਇਸ ‘ਚ ਦੁਕਾਨਦਾਰਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ। ਦੁਕਾਨਾਂ ਦੇ ਖੁੱਲਣ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਨਵੀਆਂ ਗਾਈਡਲਾਇਨਾਂ ਮੁਤਾਬਕ ਜਿਲ੍ਹੇ ‘ਚ ਹੁਣ ਸਵੇਰੇ 9 : 00 ਵਜੇ ਤੋਂ ਲੈ ਕੇ ਸ਼ਾਮ 4 : 00 ਵਜੇ ਤੱਕ ਸਾਰੀਆਂ ਦੁਕਾਨਾਂ ਖੁੱਲ ਸਕਣਗੀਆਂ। ਉਥੇ ਹੀ ਸੈਲੂਨ ਦੀਆਂ ਦੁਕਾਨਾਂ ਅਤੇ ਸਪੋਰਟਸ ਐਕਟੀਵਿਟੀ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਉਥੇ ਹੀ ਦੂਜੇ ਪਾਸੇ ਜਿੰਮ ਅਤੇ ਸਵੀਮਿੰਗ ਪੂਲ ਅਜੇ ਵੀ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸਤੋਂ ਇਲਾਵਾ ਮਾਲ ਖੋਲ੍ਹਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ। ਇਹ ਪਾਬੰਦੀਆਂ 9 ਜੂਨ ਸਵੇਰੇ 6 : 00 ਵਜੇ ਤੱਕ ਜਾਰੀ ਰਹਿਣਗੀਆਂ।