ChandigarhInternationalNationalPunjabਖ਼ਬਰਾਂ

Referendum 2020 ਖਿਲਾਫ਼ ਦਿੱਲੀ ਦੇ ਸਿੱਖਾਂ ਦਾ ਵੱਡਾ ਐਲਾਨ | Gurpatwant Pannu | Sikhs For Justice

ਨਵੀਂ ਦਿੱਲੀ 16 ਜੁਲਾਈ 2020
ਦਿੱਲੀ ਨੂੰ ਖ਼ਾਲਿਸਤਾਨ ਬਣਾਉਣ ਦੀ ਧਮਕੀ ਦੇ ਵਿੱਚ ਸਿੱਖਾਂ ਦਾ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਖ਼ਿਲਾਫ਼ ਗ਼ੁੱਸਾ ਫੁੱਟਿਆ ਹੈਂ। ਦਿੱਲੀ ਵਿੱਚ ਸਿੱਖਾਂ ਦੀ ਤਰਜਮਾਨੀ ਕਰਨ ਵਾਲੀ ‘ਜਾਗੋ’ ਪਾਰਟੀ ਅਤੇ ਹੋਰ ਸਿੱਖ ਸੰਗਠਨਾਂ ਨੇ ਅੱਜ ਪਾਕਿਸਤਾਨ ਦੂਤਾਵਾਸ ਦੇ ਵੱਲ ਤੀਨ ਮੂਰਤੀ ਚੌਕ ਤੋਂ ਕੂਚ ਕਰਨਾ ਸ਼ੁਰੂ ਕੀਤਾ। ਪਰ ਦਿੱਲੀ ਪੁਲਿਸ ਨੇ ਧਾਰਾ 144 ਲੱਗੀ ਹੋਣ ਦਾ ਹਵਾਲਾ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਥਾਨਾਂ ਚਾਣਕਿਅਪੁਰੀ ਦੇ ਬਾਹਰ ਬੇਰਿਕੇਡ ਲਾਕੇ ਰੋਕ ਦਿੱਤਾ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ‘ਜਾਗੋ’ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਹੋਏ ਮੁਜ਼ਾਹਰੇ ਵਿੱਚ ਸਿੱਖਾਂ ਨੇ ਕੁੱਝ ਡਾਲਰਾਂ ਲਈ ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਖ਼ਾਲਿਸਤਾਨ ਦੀ ਆੜ ਨਾ ਲੈਣ ਦੀ ਨਸੀਹਤ ਦਿੱਤੀ। ਜੀਕੇ ਨੇ ਕਿਹਾ ਕਿ ਪਾਕਿਸਤਾਨ ਦੀ ਸ਼ਹਿ ਉੱਤੇ ਅਮਰੀਕਾ ਤੋਂ ਸੰਚਾਲਿਤ ਸਿੱਖ ਫ਼ਾਰ ਜਸਟੀਸ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ ਚੀਨ ਤੋਂ ਵੀ ਇਨ੍ਹਾਂ ਨੇ ਆਪਣੀ ਮੁਹਿੰਮ ਲਈ ਸਹਿਯੋਗ ਮੰਗ ਕੇ ਇਹ ਸਾਬਿਤ ਕਰ ਦਿੱਤਾ ਹੈਂ ਕਿ ਪਾਕਿਸਤਾਨ ਅਤੇ ਚੀਨ ਪ੍ਰਾਔਜਿਤ ਇਹਨਾਂ ਦੀ ਮੁਹਿੰਮ ਨਾਲ ਦੇਸ਼ ਦੇ ਸਿੱਖਾਂ ਦਾ ਭਲਾ ਨਹੀਂ ਹੋਣ ਵਾਲਾ। ਸੰਸਥਾ ਦੇ ਮੁੱਖ ਗੁਰਪਤਵੰਤ ਸਿੰਘ ਪੰਨੂ ਨੇ 19 ਜੁਲਾਈ ਨੂੰ ਦਿੱਲੀ ਦੇ ਗੁਰਦਵਾਰਾ ਬੰਗਲਾ ਸਾਹਿਬ ਅਤੇ ਸੀਸਗੰਜ ਸਾਹਿਬ ਵਿਖੇ ਅਰਦਾਸ ਕਰਨ ਦੇ ਬਾਅਦ ਰਿਫਰੇਂਡਮ 2020 ਲਈ ਦਿੱਲੀ ਵਿੱਚ ਸਮਰਥਨ ਜੁਟਾਉਣ ਲਈ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈਂ। ਆਪ ਅਮਰੀਕਾ ਵਿੱਚ ਬੈਠਕੇ ਦੇਸ਼ ਦੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਪੰਨੂ ਨੂੰ ਦਿੱਲੀ ਦੇ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਜੀਕੇ ਨੇ ਪੰਨੂ ਦੇ ਸਰੂਪ ਉੱਤੇ ਉਂਗਲ ਚੁੱਕਦੇ ਹੋਏ ਤੰਜ ਕੱਸਿਆ। ਜੀਕੇ ਨੇ ਕਿਹਾ ਕੀ ਦਾੜ੍ਹੀ ਅਤੇ ਸਿਰ ਦੇ ਕੇਸ਼ਾ ਉੱਤੇ ਉਸਤਰਾ ਫੇਰਨ ਵਾਲਾ ਸਿੱਖ ਰਾਜ ਦੀ ਗੱਲ ਕਰਦਾ ਹੈਂ, ਇਸ ਤੋਂ ਵੱਡੀ ਸਿੱਖਾਂ ਦੀ ਬਦਕਿਸਮਤੀ ਕੀ ਹੋਵੇਗੀ ?
ਜੀਕੇ ਨੇ ਸਾਫ਼ ਕਿਹਾ ਕਿ ਅਗਰ ਪੰਨੂ ਨੂੰ ਖ਼ਾਲਿਸਤਾਨ ਬਣਾਉਣਾ ਹੈਂ ਤਾਂ ਉਹ ਨੂੰ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਭਾਰਤ ਵਿੱਚ ਰਹਿ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਜਿਸ ਤਰਾਂ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਅਤੇ ਦਲ ਖ਼ਾਲਸਾ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਜਿਸ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਂ। ਦਿੱਲੀ ਦੇ ਸਿੱਖ ਵੀ ਆਪਣੇ ਨਾਲ ਹੋਈ ਹਰ ਬੇਇਨਸਾਫ਼ੀ ਦੇ ਖ਼ਿਲਾਫ਼ ਡਟ ਕੇ ਆਪਣੀ ਗੱਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰਦੇ ਹਨ। ਅਸੀਂ ਵੀ ਤਾਂ 1984 ਸਿੱਖ ਕਤਲੇਆਮ ਦੇ ਕਾਤਲਾਂ ਦੇ ਖ਼ਿਲਾਫ਼ 36 ਸਾਲ ਤੋਂ ਇੰਸਾਫ ਦੀ ਲੜਾਈ ਲੜ ਰਹੇ ਹਾਂ। ਪੰਨੂ ਦਾ ਕੰਮ ਸਿੱਖਾਂ ਦਾ ਭਲਾ ਕਰਨਾ ਨਹੀਂ ਸਗੋਂ ਸਿੱਖ ਭਾਵਨਾਵਾਂ ਨੂੰ ਡਾਲਰ ਇਕੱਠੇ ਕਰਨ ਲਈ ਇਸਤੇਮਾਲ ਕਰਨ ਦਾ ਹੈ। ਪੰਨੂ ਦੱਸੇ ਕਿ 1984 ਦੇ ਕਿੰਨੇ ਪੀਡ਼ਤਾਂ ਦੀ ਉਹ ਨੇ ਮਦਦ ਕੀਤੀ ? ਜੇਲ੍ਹਾਂ ਵਿੱਚ ਬੰਦ ਕਿੰਨੇ ਸਿੱਖਾਂ ਦੀ ਉਹ ਨੇ ਲੜਾਈ ਲੜੀ ਹੈਂ ? ਅਸੀਂ ਉਸ ਦਿੱਲੀ ਵਿੱਚ ਛਾਤੀ ਠੋਕ ਕੇ ਸਿੱਖ ਹਿਤਾਂ ਦੀ ਲੜਾਈ ਲੜੀ ਹੈਂ, ਜਿਸ ਦਿੱਲੀ ਨੇ 1984 ਵਿੱਚ ਸਾਡੇ ਗਲੇ ਵਿੱਚ ਫਾਇਰ ਪਾਕੇ ਜਲਾਇਆ ਸੀ। ਉੱਥੇ ਰਹਿ ਕੇ ਸੱਜਣ ਕੁਮਾਰ ਨੂੰ ਜੇਲ੍ਹ ਅਸੀਂ ਭਿਜਵਾਇਆ, ਕਾਤਲਾਂ ਨੂੰ ਉਮਰ ਕੈਦ ਅਤੇ ਫਾਂਸੀ ਦੀ ਸਜ਼ਾਵਾਂ ਕਾਰਵਾਈਆਂ।ਜੇਲ੍ਹਾਂ ਵਿੱਚ ਬੰਦ ਸਿੱਖ ਸੰਘਰਸ਼ ਦੇ ਸਾਰੇ ਸੂਰਮਿਆਂ ਦੀ ਲੜਾਈ ਲੜੀ।
ਜੀਕੇ ਨੇ ਪੰਨੂ ਵੱਲੋਂ ਆਪਣੇ ਸੰਗਠਨ ਨੂੰ ਸਿੱਖ ਅਧਿਕਾਰ ਵਾਦੀ ਸਮੂਹ ਦੱਸਣ ਦੇ ਕੀਤੇ ਜਾਂਦੇ ਦਾਅਵਿਆਂ ਉੱਤੇ ਵੀ ਸਵਾਲ ਚੁੱਕੇ। ਜੀਕੇ ਨੇ ਕਿਹਾ ਕਿ ਜਦੋਂ ਮੇਰੇ ਉੱਤੇ ਅਮਰੀਕਾ ਵਿੱਚ ਇਨ੍ਹਾਂ ਦੇ ਲੋਕਾਂ ਨੇ ਹਮਲਾ ਕੀਤਾ ਸੀ, ਮੇਰੀ ਪਗਡ਼ੀ ਉਤਾਰੀ ਸੀ, ਤਦ ਸਿੱਖੀ ਦੇ ਪ੍ਰਤੀ ਇਨ੍ਹਾਂ ਦਾ ਪਿਆਰ ਅਤੇ ਮੇਰੇ ਮਨੁੱਖੀ ਅਧਿਕਾਰ ਕਿੱਥੇ ਸਨ ? ਪੰਨੂ ਵੱਲੋਂ ਚੀਨ ਦੇ ਰਾਸ਼ਟਰਪਤੀ ਨੂੰ ਲਿਖੇ ਗਏ ਪੱਤਰ ਵਿੱਚ ਲਦਾਖ਼ ਨੂੰ ਚੀਨ ਦਾ ਹਿੱਸਾ ਦੱਸਣ ਉੱਤੇ ਵੀ ਜੀਕੇ ਨੇ ਇਤਰਾਜ਼ ਜਤਾਇਆ। ਜੀਕੇ ਨੇ ਕਿਹਾ ਦੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨੇ ਲਦਾਖ਼, ਗਿਲਗਿਤ, ਕਾਰਗਿਲ ਸਣੇ ਚੀਨ ਸੀਮਾ ਦੇ ਨਾਲ ਲੱਗਦਾ ਬਹੁਤ ਸਾਰਾ ਹਿੱਸਾ ਜਿੱਤਿਆਂ ਸੀ, ਜੋ ਕਿ ਸਿੱਖ ਰਾਜ ਦਾ ਹਿੱਸਾ ਸੀ। ਪਰ ਸਿੱਖ ਰਾਜ ਦੀ ਗੱਲ ਕਰਨ ਵਾਲੇ ਪੰਨੂ ਨੇ ਸਿੱਖ ਰਾਜ ਦੇ ਹਿੱਸੇ ਨੂੰ ਚੀਨ ਦਾ ਹਿੱਸਾ ਦੱਸ ਕੇ ਆਪਣੀ ਸਿੱਖ ਇਤਿਹਾਸ ਦੀ ਜਾਣਕਾਰੀ ਦੀ ਪੋਲ ਖ਼ੋਲ ਦਿੱਤੀ ਹੈਂ। ਪੰਨੂ ਦਾ ਇੱਕੋ ਏਜ਼ਂਡਾ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਪਾਕਿਸਤਾਨ ਅਤੇ ਚੀਨ ਤੋਂ ਪੈਸਾ ਇਕੱਠੇ ਕਰਨ ਦਾ ਹੈਂ।
Tags

Related Articles

Leave a Reply

Your email address will not be published. Required fields are marked *

Back to top button
Close
Close