ChandigarhInternationalLatest NewsNationalPunjabਖ਼ਬਰਾਂ
ਕੈਪਟਨ ਸਰਕਾਰ ਨੂੰ ਝਟਕਾ, ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਅਸਤੀਫ਼ਾ ਦਿੱਤਾ | Suresh Kumar

ਚੰਡੀਗੜ੍ਹ 21 ਜੁਲਾਈ 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਇਕ ਵਾਰ ਫੇਰ ਅਸਤੀਫ਼ਾ ਦੇ ਦਿੱਤਾ ਹੈ। ਚਰਚਾ ਹੋ ਰਹੀ ਹੈ ਕਿ ਸੁਰੇਸ਼ ਕੁਮਾਰ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ, ਪਰ ਹੁਣ ਤੱਕ ਇਸ ਬਾਰੇ ਕਿਸੇ ਨੇ ਕੋਈ ਪੁਸ਼ਟੀ ਨਹੀਂ ਕੀਤੀ। ਹਾਲਾਂਕਿ ਇਹ ਵੀ ਖ਼ਬਰ ਹੈ ਕਿ ਸੁਰੇਸ਼ ਕੁਮਾਰ ਨੇ ਆਪਣਾ ਸਟਾਰ ਤੇ ਸਰਕਾਰੀ ਗੱਡੀਆਂ ਵੀ ਵਾਪਸ ਕਰ ਦਿੱਤੀਆਂ ਹਨ। ਇਕਾਂਤਵਾਸ ਹੋਣ ਤੋਂ ਬਾਅਦ 15 ਜੁਲਾਈ ਨੂੰ ਸੁਰੇਸ਼ ਕੁਮਾਰ ਨੇ ਮੁੜ ਜੁਆਇਨ ਕਰਨਾ ਸੀ, ਪਰ ਉਹਨਾਂ ਨੇ ਵਾਪਸੀ ਨਹੀਂ ਕੀਤੀ। ਫਿਲਹਾਲ ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਕਿ ਸੁਰੇਸ਼ ਕੁਮਾਰ ਨੇ ਆਪਣਾ ਅਸਤੀਫ਼ਾ ਕਿੰਨ੍ਹਾਂ ਕਾਰਨਾਂ ਕਰਕੇ ਦਿੱਤਾ ਹੈ।




