ChandigarhPunjabਖ਼ਬਰਾਂ
ਅੱਜ ਰਣਜੀਤ ਸਿੰਘ ਤਲਵੰਡੀ ਸੁਖਬੀਰ ਨੂੰ ਆਖਣਗੇ ਬਾਏ-ਬਾਏ, ਢੀਂਡਸਾ ਦਾ ਫੜਨਗੇ ਪੱਲਾ
ਲੁਧਿਆਣਾ 22 ਜੁਲਾਈ – ਕੌਮ ਦੇ ਮਰਹੂਮ ਆਗੂ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰ ਰਣਜੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ( ਬਾਦਲ ) ਨਾਲੋਂ ਤੋੜ-ਵਿਛੋੜਾ ਕਰਕੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਕਬੂਲਣਗੇ ਤੇ ਮੋਹਾਲੀ ਵਿਖੇ ਬਾਦਲ ਦਲ ਨੂੰ ਅਲਵਿਦਾ ਆਖ ਕੇ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਜਾਣਗੇ । ਇਸ ਸਬੰਧੀ ਸ੍ਰ. ਢੀਂਡਸਾ ਵਲੋਂ ਮੁਹਾਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਸ੍ਰ. ਰਣਜੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਕਾਰਨ ਦੱਸਣਗੇ | ਦੱਸਦੇਈਏ ਕਿ ਇਸਤੋਂ ਰਣਜੀਤ ਸਿੰਘ ਤਲਵੰਡੀ ਦੀ ਭੈਣ ਵੀ ਬਾਦਲਾਂ ਨੂੰ ਅਲਵਿਦਾ ਆਖ ਕੇ ਢੀਂਡਸਾ ਦੀ ਪਾਰਟੀ ‘ਚ ਸ਼ਾਮਿਲ ਹੋ ਚੁੱਕੀ ਹੈ | ਇਹ ਵੀ ਦੱਸਦੇਈਏ ਕਿ ਸ਼ਿਰੋਮਣੀ ਅਕਾਲੀ ਦਲ ਅਤੇ ਪੰਥਕ ਹਲਕਿਆਂ ਅੰਦਰ ਤਲਵੰਡੀ ਪਰਿਵਾਰ ਦਾ ਵੱਡਾ ਅਧਾਰ ਹੈ ਅਤੇ ਤਲਵੰਡੀ ਪਰਿਵਾਰ ਦਾ ਇਸ ਤਰਾਂ ਅਕਾਲੀ ਦਲ ਬਾਦਲ ਨੂੰ ਛੱਡ ਕੇ ਜਾਣਾ ਸੁਖਬੀਰ ਬਾਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹੈ |





