ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ‘ਚ ਸਿੱਧੀ ਟੱਕਰ, DGP ਨੂੰ ਵੀ ਲੱਗਿਆ ਰਗੜਾ

ਚੰਡੀਗੜ੍ਹ 12 ਅਗਸਤ 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਰਾਜ ਸਭਾ ਮੈਬਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸਿਆਸੀ ਜੰਗ ਹੋਰ ਵੀ ਭਖ ਚੁੱਕੀ ਹੈ। ਪੁਲਿਸ ਸੁਰੱਖਿਆ ਵਾਪਸ ਲਏ ਜਾਣ ‘ਤੇ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਡੀਜੀਪੀ ਚੰਡੀਗੜ੍ਹ ਸੰਜੇ ਬੈਣੀਵਾਲ ਨੂੰ ਚਿੱਠੀ ਲਿਖੀ ਹੈ। ਜਿਸ ‘ਚ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਬਾਜਵਾ ਨੂੰ ਜਾਂ ਉਨਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਤਰਾਂ ਦਾ ਕੋਈ ਨੁਕਸਾਨ ਹੋਵੇਗਾ ਤਾਂ ਉਸ ਦੇ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਪੰਜਾਬ ਪੁਲਿਸ ਦਿਨਕਰ ਗੁਪਤਾ ਹੋਣਗੇ।
https://twitter.com/Partap_Sbajwa/status/1293152277188866048
ਦਰਅਸਲ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਬਾਜਵਾ ਦੀ ਪੁਲਿਸ ਸੁਰੱਖਿਆ ਵਾਪਸ ਲੈ ਲਈ ਸੀ। ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਬਾਦਲਾਂ ਨੂੰ ਵੀ ਲਪੇਟੇ ‘ਚ ਲੈਂਦਿਆਂ ਸਰਕਾਰ ‘ਤੇ ਵਿਤਕਰੇ ਦੇ ਇਲਜ਼ਾਮ ਲਗਾਏ ਸਨ। ਇਹ ਮਾਮਲਾ ਸ਼ਾਂਤ ਹੋਣ ਵਾਲਾ ਨਹੀਂ ਲੱਗਦਾ। ਜਿਸ ਤਰ੍ਹਾਂ ਕਾਂਗਰਸ ‘ਚ ਬਾਜਵਾ ਤੇ ਦੂਲੋ ਨੇ ਕੈਪਟਨ ਸਰਕਾਰ ਦੀ ਖੁੱਲ੍ਹੇਆਮ ਨੁਕਤਾਚਿਨੀ ਸ਼ੁਰੂ ਕੀਤੀ ਹੈ। ਇਸ ਤੋਂ ਸਾਫ਼ ਹੈ ਕਿ ਅਗਲੇ ਸਮੇਂ ‘ਚ ਕਾਂਗਰਸ ‘ਚ ਕੋਈ ਵੱਡਾ ਸਿਆਸੀ ਧਮਾਕਾ ਹੋ ਸਕਦਾ ਹੈ।
I have also written to @DgpChdPolice Sh. Sanjay Baniwal IPS. If any harm does come to my family, Capt. Amarinder Singh and the DGP of Punjab Police are solely responsible for it. pic.twitter.com/caDCQMht3R
— Partap Singh Bajwa (@Partap_Sbajwa) August 11, 2020




