ਨਵਜੋਤ ਸਿੱਧੂ ‘ਤੇ ਵਿਜੀਲੈਂਸ ਦੀ ਕਾਰਵਾਈ ਬਾਰੇ ਦੇਖੋ ਕੀ ਬੋਲੇ ਪ੍ਰਤਾਪ ਬਾਜਵਾ

ਨਵਜੋਤ ਸਿੱਧੂ ਤੇ ਉਸਦੇ ਕਰੀਬੀਆ ‘ਤੇ ਚੱਲ ਰਹੀ ਵਿਜੀਲੈਂਸ ਦੀ ਕਾਰਵਾਈ ਦੇ ਕਾਰਨ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਭਖੀ ਹੋਈ ਹੈ।ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਕੈਪਟਨ ਦੀਆ ਮੁਸ਼ਕਿਲਾਂ ‘ਚ ਵੀ ਵਾਧਾ ਹੋ ਰਿਹਾ ਹੈ ਕਿਉਂਕਿ ਸਿੱਧੂ ‘ਤੇ ਹੋਈ ਇਸ ਕਾਰਵਾਈ ਦੇ ਪਿੱਛੇ ਕੈਪਟਨ ਦਾ ਹੱਥ ਦੱਸਿਆ ਜਾ ਰਿਹਾ ਹੈ।ਦੱਸ ਦਈਏ ਕਿ ਨਵਜੋਤ ਸਿੱਧੂ ਨੇ ਪਿਛਲੇ ਕਈ ਦਿਨਾਂ ‘ਤੋ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ ਤੇ ਸਿੱਧੂ ਆਏ ਦਿਨ ਕੈਪਟਨ ਦੇ ਖਿਲਾਫ ਟਵੀਟ ਕਰ ਰਹੇ ਸਨ।ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਕੈਪਟਨ ਵਿਜੀਲੈਂਸ ਦੇ ਰਾਹੀਂ ਸਿੱਧੂ ਤੋਂ ਬਦਲਾ ਲੈ ਰਹੇ ਹਨ।ਇਸ ਸਭ ਦੇ ਚਲਦਿਆਂ ਕਾਂਗਰਸ ਦੇ ਹੀ ਵਿਧਾਇਕ ਤੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਦਾ ਇੱਕ ਟਵੀਟ ਆਇਆ ਹੈ
ਉਨ੍ਹਾਂ ਨੇ ਟਵੀਟ ਕਰਕੇ ‘ਤੇ ਕੈਪਟਨ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੰਗਾ ਹੁੰਦਾ ਜੇਕਰ ਵਿਜੀਲੈਂਸ ਨੇ 2007 ਤੋਂ 2017 ਦਰਮਿਆਨ ਬਾਦਲਾਂ ਦੇ ਪਰਿਵਾਰ ਖਿਲਾਫ ਇਹ ਕਾਰਵਾਈ ਕੀਤੀ ਹੁੰਦੀ। ਪਰ ਹੁਣ ਸਿੱਧੂ ਦੇ ਸਾਥੀਆਂ ਖਿਲਾਫ ਇਹ ਕਦਮ ਗਲਤ ਹੈ। ਇਹ ਗਲਤ ਸਹਿਯੋਗੀਆਂ ਦੁਆਰਾ ਗਲਤ ਸਮੇਂ ‘ਤੇ ਦਿੱਤੀ ਗਈ ਗਲਤ ਸਲਾਹ ਹੈ, ਜੋ ਕਿ ਕਾਂਗਰਸ ਦੇ ਹਿੱਤ ਵਿੱਚ ਨਹੀਂ ਹੈ.



