breaking newsChandigarhLatest NewsLocal NewsPoliticsPunjabਖ਼ਬਰਾਂ
ਜੇ ਬੇਅਦਬੀ ਮਾਮਲੇ ‘ਚ ਇਨਸਾਫ ਨਾ ਹੋਇਆ ਤਾਂ ਚੋਣਾਂ ਲੜ੍ਹਨ ਲਈ ਆਏਗੀ ਮੁਸ਼ਕਿਲ-ਪ੍ਰਤਾਪ ਸਿੰਘ ਬਾਜਵਾ

2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਉਹ ਹਰ ਹਾਲ ‘ਚ ਲੜ੍ਹਨਗੇ ਜਿਸਦੀ ਜਾਣਕਾਰੀ ਹਾਈਕਮਾਨ ਨੂੰ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਨਾਲ ਹੀ ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਜੇਕਰ ਬੇਅਦਬੀ ਮਾਮਲੇ ‘ਚ ਦੋਸ਼ੀਆਂ ਨੂੰ ਇਨਸਾਫ ਨਾ ਮਿਲਿਆ ਤਾਂ ਕਾਂਗਰਸ ਪਾਰਟੀ ਨੂੰ ਚੋਣਾਂ ਲੜ੍ਹਨ ‘ਚ ਬਹੁਤ ਮੁਸ਼ਕਿਲ ਆ ਸਕਦੀ ਹੈ।ਪ੍ਰਤਾਪ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਂਸਦ ਬੇਅਦਬੀ ਮਾਮਲੇ ‘ਚ ਇਨਸਾਫ ਚਾਹੁੰਦੇ ਹਨ ਅਤੇ ਜੇਕਰ ਅਜੇ ਵੀ ਬੇਅਦਬੀ ਮਾਮਲੇ ‘ਚ ਇਨਸਾਫ ਨਾ ਮਿਲਿਆ ਤਾਂ ਸਾਰੇ ਹੀ ਮੰਤਰੀ ਤੇ ਵਿਧਾਇਕਾਂ ਦਾ ਚੋਣ ਲੜ੍ਹਨਾ ਮੁਸ਼ਕਿਲ ਹੋ ਜਾਵੇਗਾ।ਪ੍ਰਤਾਪ ਬਾਜਵਾ ਨੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਲਦ ਤੋ ਜਲਦ ਤੋਂ ਇੱਕ ਨਵੀਂ SIT ਬਣਾਈ ਜਾਵੇ ਜੋ ਇੱਕ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰੇ




