Latest NewsPunjabਖ਼ਬਰਾਂ
ਵਾਰਿਸ ਭਰਾਵਾਂ ਦਾ ਨਵਾਂ ਗੀਤ – ‘ਪੰਜਾਬ ਦੀ ਕਿਸਾਨੀ’ Punjab di Kisani | Manmohan Waris | Kamal Heer

ਪੰਜਾਬੀ ਸਿਨੇਮਾ 09 ਅਗਸਤ 2020
ਪੰਜਾਬ ਦਾ ਕਿਸਾਨ ਪਹਿਲਾਂ ਹੀ ਮੁਸ਼ਕਿਲਾਂ ਚ ਘਿਰਿਆ ਕਰਜ਼ੇ ਦੇ ਮੱਕੜਜਾਲ ਵਿੱਚ ਫਸਿਆ ਹੋਇਆ ਹੈ, ਪਰ ਅਸੀਂ ਸਮਝਦੇ ਹਾਂ ਕਿ ਨਵੇਂ ਆਰਡੀਨੈਂਸ ਪੰਜਾਬ ਤੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰ ਦੇਣਗੇ। ਇਹ ਕਹਿਣਾ ਹੈ ਪੰਜਾਬ ਦੇ ਮਸ਼ਹੂਰ ਗਾਇਕ ਮਨਮੋਹਨ ਵਾਰਿਸ ਦਾ। ਅਕਸਰ ਆਪਣੇ ਗਾਣਿਆਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਵਾਲੇ ਤੇ ਪੰਜਾਬ ਦੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਇਸ ਗਾਣੇ ਰਾਹੀਂ ਕਿਸਾਨਾਂ ਦੇ ਦਰਦ ਤੇ ਗ਼ੁੱਸੇ ਨੂੰ ਜ਼ਾਹਰ ਕੀਤਾ ਹੈ। ਇਸ ਗੀਤ ਦੇ ਬੋਲ ਗਿੱਲ ਰੌਂਤਾ ਦੇ ਲਿਖੇ ਹੋਏ ਹਨ ਅਤੇ ਸੰਗੀਤ ਸੰਗਤਾਰ ਨੇ ਦਿੱਤਾ ਹੈ।
ਇਸ ਲਿੰਕ ‘ਤੇ ਕਲਿੱਕ ਕਰਕੇ ਤੁਸੀਂ ਗਾਣਾ ਸੁਣੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ https://youtu.be/_SCd65KV9k0




